ਅਗਸਤਾ ਵੈਸਟਲੈਂਡ ਦੇ ਸਹਿ-ਆਰੋਪੀ ਰਾਜੀਵ ਸਕਸੈਨਾ ਅਤੇ ਪ੍ਰਚਾਰਕ ਦੀਪਕ ਤਲਵਾਰ ਨੂੰ ਯੂ.ਏ.ਈ. ਤੋਂ ਲਿਆਂਦਾ ਗਿਆ ਭਾਰਤ 

ਦੁਬਈ ਦੇ ਕਾਰੋਬਾਰੀ ਰਾਜੀਵ ਸਕਸੈਨਾ, ਜੋ 3,600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੇ ਮਾਮਲੇ ਵਿਚ ਸਹਿ-ਮੁਲਜ਼ਮ ਸੀ ਅਤੇ ਕਾਰਪੋਰੇਟ ਪ੍ਰਚਾਰਕ ਦੀਪਕ ਤਲਵਾੜ ਦੋਵਾਂ ਨੂੰ ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਦੇ ਹਵਾਲੇ ਕਰ ਦਿੱਤੇ ਗਏ ਹਨ। ਸਕਸੈਨਾ ਅਤੇ ਤਲਵਾੜ ਨੂੰ ਦੋ ਵੱਖ-ਵੱਖ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ਦੀ, ਭਾਰਤੀ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਤਹਿਤ ਭਾਰਤ ਨੂੰ ਸੋਂਪਿਆ ਗਿਆ ਹੈ।
ਐਂਜੋਰਸ ਡਾਇਰੈਕਟੋਰੇਟ (ਈ.ਡੀ.) ਨੇ ਅਗਸਤਾ ਵੈਸਟਲੈਂਡ ਘੁਟਾਲੇ ਵਿਚ ਸਕਸੈਨਾ ਨੂੰ ਕਈ ਵਾਰ ਬੁਲਾਇਆ ਗਿਆ ਸੀ ਅਤੇ ਜੁਲਾਈ 2017 ਵਿਚ ਉਸ ਦੀ ਪਤਨੀ ਨੂੰ ਚੇਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਹੁਣ ਜਮਾਨਤ ‘ਤੇ ਹੈ। ਈ.ਡੀ. ਨੇ ਦੋਸ਼ ਲਾਇਆ ਕਿ ਰਾਜੀਵ ਸਕਸੈਨਾ, ਉਸ ਦੀ ਪਤਨੀ ਅਤੇ ਉਨ੍ਹਾਂ ਦੀਆਂ ਦੋ ਦੁਬਈ ਕੰਪਨੀਆਂ ਨੇ ਘੁਟਾਲੇ ਤੋਂ ਮਿਲੀ ਧਨ ਰਾਸ਼ੀ ਦਾ ਅਚਲ ਸੰਪਤੀ ਅਤੇ ਸ਼ੇਅਰ ਖਰੀਦਣ ਦੇ ਨਾਲ ਨਾਲ ਹੋਰ ਗਤੀਵਿਧੀਆਂ ਲਈ ਵਰਤੋ ਕੀਤੀ ਸੀ।
ਤਲਵਾੜ ‘ਤੇ ਇਹ ਦੋਸ਼ ਹੈ ਕਿ ਉਸਨੇ ਆਪਣੀ 1000 ਕਰੋੜ ਤੋਂ ਜ਼ਿਆਦਾ ਆਮਦਨ ਨੂੰ ਛੁਪਾਇਆ ਅਤੇ ਯੂ.ਪੀ.ਏ. ਸ਼ਾਸਨ ਦੌਰਾਨ ਕਈ ਉਡਾਨ ਸੌਦਿਆਂ ਵਿੱਚ ਭੂਮਿਕਾ ਨਿਭਾਈ।
ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਬ੍ਰਿਟੇਨ ਦੇ ਨਾਗਰਿਕ ਅਤੇ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ ਦੇ ਕਥਿਤ ਦਲਾਲ ਕ੍ਰਿਸ਼ਚਨ ਮਿਸ਼ੇਲ ਨੂੰ ਭਾਰਤ ਹਵਾਲੇ ਕੀਤਾ ਸੀ।