ਡੀ.ਏ.ਸੀ. ਨੇ 40 ਹਜ਼ਾਰ ਕਰੋੜ ਰੁ. ਦੀ ਲਾਗਤ ਵਾਲੀਆਂ 6 ਪਣਡੁੱਬੀਆਂ ਦੇ ਸਵਦੇਸ਼ੀ ਨਿਰਮਾਣ ਨੂੰ ਦਿੱਤੀ ਮਨਜ਼ੂਰੀ

ਡਿਫੈਂਸ ਐਕਵਿਿਜ਼ਸ਼ਨ ਕੌਂਸਲ, ਡੀ.ਏ.ਸੀ. ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ‘ਚ 40 ਹਜ਼ਾਰ ਕਰੋੜ ਰੁ. ਦੀ ਲਾਗਤ ਵਾਲੀਆਂ 6 ਪਣਡੁੱਬੀਆਂ ਦੇ ਸਵਦੇਸ਼ੀ ਨਿਰਮਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਪਹਿਲ ਸਰਕਾਰ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਨੂੰ ਉਤਸ਼ਾਹਿਤ ਕਰੇਗੀ ਅਤੇ ਇਸ ਮੰਤਵ ਨੂੰ ਹੁਲਾਰਾ ਦੇਣ ਲਈ ਰੱਖਿਆ ਮੰਤਰਾਲੇ ਦਾ ਇਹ ਦੂਜਾ ਪ੍ਰਾਜੈਕਟ ਹੈ।
ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਨਾਲ ਪਣਡੁੱਬੀਆਂ ਦੇ ਡਿਜ਼ਾਇਨ, ਨਿਰਮਾਣ ਅਤੇ ਤਕਨੀਕੀ  ਖੇਤਰ ਨੂੰ ਬਹੁਤ ਹੁਲਾਰਾ ਮਿਲੇਗਾ।
ਇਸ ਤੋਂ ਇਲਾਵਾ ਡੀ.ਏ .ਸੀ ਨੇ ਫੌਜ ਲਈ ਤਕਰੀਬਨ 5 ਹਜ਼ਾਰ ਮਿਲਾਨ ਐਂਟੀ ਟੈਂਕ ਗਾਇਡ ਮਿਜ਼ਾਇਲਾਂ ਨੂੰ ਪ੍ਰਾਪਤ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਹੈ।