ਨਵੇਂ ਭਾਰਤ ਲਈ ਅੰਤਰਿਮ ਬਜਟ ਊਰਜਾ ਸਮਾਨ: ਪ੍ਰਧਾਨ ਮੰਤਰੀ ਮੋਦੀ  

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੇਸ਼ ਕੀਤੇ ਬਜਟ ਨਾਲ ਗਰੀਬਾਂ ਅਤੇ ਕਿਸਾਨਾਂ ਨੂੰ ਨਵੀਂ ਸ਼ਕਤੀ ਮਿਲੇਗੀ, ਜਿਸ ਨਾਲ ਆਰਥਿਕ ਵਿਕਾਸ ਨੂੰ ਪ੍ਰੋਤਸ਼ਾਹਨ ਮਿਲੇਗਾ। ਬਜਟ ਸਬੰਧੀ ਆਪਣੇ ਬਿਆਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਨਵੇਂ ਭਾਰਤ ਦਾ ਇਹ ਬਜਟ ਦੇਸ਼ ਨੂੰ ਊਰਜਾ-ਭਰਪੂਰ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ 12 ਕਰੋੜ ਤੋਂ ਵੱਧ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ, 3 ਕਰੋੜ ਤੋਂ ਵੱਧ ਮੱਧ-ਸ਼੍ਰੇਣੀ ਦੇ ਟੈਕਸ ਭਰਨ ਵਾਲੇ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ 30 ਤੋਂ 40 ਕਰੋੜ ਮਜ਼ਦੂਰਾਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਪ੍ਰਸਤਾਵਾਂ ਵਿੱਚ ਸਾਰੇ ਹਿੱਸੇ ਨੂੰ ਕਵਰ ਕਰਨ ਲਈ ਸਰਕਾਰ ਦੀ ਵਿਕਾਸ ਪਹਿਲਕਦਮੀ ਸ਼ਾਮਿਲ ਕੀਤੀ ਗਈ ਹੈ ਅਤੇ ਇਸ ਮੌਕੇ ਉਨ੍ਹਾਂ ਨੇ ਟੈਕਸਾਂ ਤੋਂ ਰਾਹਤ ਮਿਲਣ ‘ਤੇ ਮੱਧ ਵਰਗ ਦੀ ਪ੍ਰਸੰਸਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਕਿਸਾਨਾਂ ਦੇ ਸੁਧਾਰ ਲਈ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਵੇਂ ਭਾਰਤ ਦੇ ਬਜਟ ਵਿੱਚ ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਖੇਤਰਾਂ ‘ਤੇ ਧਿਆਨ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਨ ਧੰਨ ਯੋਜਨਾ ਵੀ ਅਸੰਗਠਿਤ ਖੇਤਰ ਲਈ ਵਧੇਰੇ ਲਾਭਕਾਰੀ ਰਹੇਗੀ।