ਸ੍ਰੀ ਲੰਕਾ: ਕੌਮੀ ਸਰਕਾਰ ਬਣਾਉਣ ਲਈ ਯੂ.ਐਨ.ਪੀ. ਨੇ ਪਾਰਲੀਮੈਂਟ ‘ਚ ਕੀਤਾ ਮਤਾ ਪੇਸ਼ 

ਸ੍ਰੀ ਲੰਕਾ ਵਿਖੇ ਕੌਮੀ ਸਰਕਾਰ ਦੇ ਗਠਨ ਲਈ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੀ ਅਗਵਾਈ ਹੇਠ ਸੰਯੁਕਤ ਰਾਸ਼ਟਰ ਪਾਰਟੀ (ਯੂ.ਐੱਨ.ਪੀ.) ਨੇ ਸੰਸਦ ‘ਚ ਇਕ ਮਤਾ ਪੇਸ਼ ਕੀਤਾ ਹੈ। ਸਦਨ ਦੇ ਨੇਤਾ ਅਤੇ ਮੰਤਰੀ ਲਕਸ਼ਮਣ ਕਿਰੀਏਲਾ ਨੇ ਏ.ਆਈ.ਆਰ. ਦੇ ਪੱਤਰਕਾਰ ਨੂੰ ਦੱਸਿਆ ਕਿ ਇਹ ਮਤਾ ਅਗਲੇ ਸੈਸ਼ਨ ਵਿੱਚ ਵੋਟ ਪਾਉਣ ਲਈ ਪੇਸ਼ ਕੀਤਾ ਜਾਵੇਗਾ।
ਇਸ ਮਤੇ ਤਹਿਤ ਕਿਹਾ ਗਿਆ ਹੈ ਕਿ ਯੂ.ਐਨ.ਪੀ. ਕਈ ਪਾਰਟੀਆਂ ਨਾਲ ਮਿਲ ਕੇ ਇੱਕ ਕੌਮੀ ਸਰਕਾਰ ਬਣਾਏਗੀ ਜੋ ਚੰਗੇ ਪ੍ਰਸ਼ਾਸਨ ਦੇ ਸਿਧਾਂਤਾਂ ਦੀ ਪਾਲਣਾ ਕਰੇਗੀ। ਸ੍ਰੀ ਕਿਰੀਏਲਾ ਨੇ ਕਿਹਾ ਕਿ ਪਾਰਟੀਆਂ ਦੇ ਨਾਂ ਬਾਅਦ ਵਿੱਚ ਘੋਸ਼ਿਤ ਕੀਤੇ ਜਾਣਗੇ।
ਇਹ ਕੌਮੀ ਸਰਕਾਰ 30 ਮੰਤਰੀਆਂ ਦੀ ਮੌਜੂਦਾ ਸੀਮਾ ਤੋਂ ਵਧਾਉਣ ਲਈ ਕੈਬਨਿਟ ਨੂੰ ਆਗਿਆ ਦੇਵੇਗੀ। ਇਸ ਤੋਂ ਪਹਿਲਾਂ ਵੀ ਯੂ.ਐਨ.ਪੀ. ਨੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਦੀ ਅਗਵਾਈ ‘ਚ ਸ੍ਰੀਲੰਕਾ ਫ੍ਰੀਡਮ ਪਾਰਟੀ ਦੇ ਕੁਝ ਸੰਸਦ ਮੈਂਬਰਾਂ (ਐੱਲ.ਐਫ਼.ਪੀ.) ਨਾਲ ਮਿਲ ਕੇ ਇਕ ਕੌਮੀ ਸਰਕਾਰ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਸੀ ਪਰ ਰਾਸ਼ਟਰਪਤੀ ਨੇ ਇਸ ਕਦਮ ਨੂੰ ਯੋਗ ਸਮਰਥਨ ਨਹੀਂ ਦਿੱਤਾ।