ਜੰਮੂ ਅਤੇ ਕਸ਼ਮੀਰ : ਭਾਰਤੀ ਹਵਾਈ ਫੌਜ ਦੁਆਰਾ ਵੱਖ-ਵੱਖ ਰਾਹਤ ਕਾਰਜਾਂ ਦੌਰਾਨ ਗੇਟ ਦੇ 319 ਭਾਗੀਦਾਰਾਂ ਸਮੇਤ 538 ਲੋਕਾਂ ਨੂੰ ਕੀਤਾ ਗਿਆ ਏਅਰ ਲਿਫਟ

ਜੰਮੂ ਅਤੇ ਕਸ਼ਮੀਰ ਵਿੱਚ ਹਵਾਈ ਫੌਜ ਦੁਆਰਾ ਸ਼ੁਰੂ ਕੀਤੇ ਗਏ ਰਾਹਤ ਕਾਰਜਾਂ ਵਿੱਚ ਗੇਟ ਦੇ 319 ਭਾਗੀਦਾਰਾਂ ਸਮੇਤ 538 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ।

ਬੀਤੇ ਦਿਨ ਰੱਖਿਆ ਬੁਲਾਰੇ ਨੇ ਕਿਹਾ ਕਿ ਹਵਾਈ ਫੌਜ ਨੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜ ਮਾਰਗ ਦੇ ਬੰਦ ਹੋਣ ਕਾਰਨ ਫਸੇ ਲੋਕਾਂ ਅਤੇ ਸੈਲਾਨੀਆਂ ਨੂੰ C17 ਗਲੋਬਮਾਸਟਰ ਦੇ ਮਾਧਿਅਮ ਨਾਲ ਉਥੋਂ ਕੱਢਿਆ ਹੈ। ਉਨ੍ਹਾਂ ਨੇ ਕਿਹਾ ਕਿ ਗੇਟ ਦੀ ਪਰੀਖਿਆ ਵਿੱਚ ਹਿੱਸਾ ਲੈਣ ਵਾਲੇ 319 ਭਾਗੀਦਾਰਾਂ ਨੂੰ ਵੀ ਪਿਛਲੇ ਦੋ ਦਿਨਾਂ ਦੌਰਾਨ ਸ਼੍ਰੀਨਗਰ ਹਵਾਈ ਅੱਡੇ ਤੋਂ ਜੰਮੂ ਹਵਾਈ ਅੱਡੇ ਤੱਕ ਭੇਜਿਆ ਗਿਆ ਹੈ।