ਬਸੰਤ ਪੰਚਮੀ ਮੌਕੇ ਪ੍ਰਯਾਗਰਾਜ ਵਿੱਚ ਕੁੰਭ ਦੇ ਆਖਰੀ ਸ਼ਾਹੀ ਇਸ਼ਨਾਨ ਵਿੱਚ ਲੱਖਾਂ ਲੋਕਾਂ ਨੇ ਲਾਈ ਪਵਿੱਤਰ ਡੁਬਕੀ

ਪ੍ਰਯਾਗਰਾਜ ਵਿੱਚ ਬਸੰਤ ਪੰਚਮੀ ਮੌਕੇ ਕੁੰਭ ਮੇਲੇ ਦਾ ਤੀਜਾ ਅਤੇ ਆਖਰੀ ਸ਼ਾਹੀ ਇਸ਼ਨਾਨ ਅੱਜ ਸਵੇਰੇ ਤੋਂ ਹੋ ਰਿਹਾ ਹੈ। ਸ਼ਰਧਾਲੂ ਪਵਿੱਤਰ ਸੰਗਮ ਵਿੱਚ ਇਸ਼ਨਾਨ ਕਰ ਰਹੇ ਹਨ। ਵੱਖ-ਵੱਖ ਅਖਾੜਿਆਂ ਦੇ ਸਾਧੂ-ਸੰਤ ਗੰਗਾ, ਯਮੁਨਾ ਅਤੇ ਸਰਸਵਤੀ ਦੇ ਸੰਗਮ ਪਵਿੱਤਰ ਸਥਾਨ ਉੱਤੇ ਡੁਬਕੀ ਲਾ ਰਹੇ ਹਨ।

ਇਸ਼ਨਾਨ ਲਈ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਪ੍ਰਯਾਗਰਾਜ ਮੇਲਾ ਅਥਾਰਟੀ ਨੇ ਦਾਅਵਾ ਕੀਤਾ ਹੈ ਕਿ ਲਗਭਗ 2 ਕਰੋੜ ਸ਼ਰਧਾਲੂ ਇਸ ਮੌਕੇ ਤੇ ਪਵਿੱਤਰ ਇਸ਼ਨਾਨ ਕਰਨਗੇ। ਮੇਲਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ 8 ਕਿਲੋਮੀਟਰ ਲੰਬੇ 40 ਇਸ਼ਨਾਨ ਘਾਟ ਵਿਕਸਤ ਕੀਤੇ ਹਨ।

ਬਸੰਤ ਪੰਚਮੀ ਦੇ ਬਾਅਦ ਇਸ ਮਹੀਨੇ ਦੀ 19 ਤਾਰੀਖ ਨੂੰ ਦੋ ਹੋਰ ਮੁੱਖ ਇਸ਼ਨਾਨ ਹੋਣੇ ਹਨ, ਮਾਘੀ ਦੀ ਪੂਰਨਮਾਸ਼ੀ ਅਤੇ ਅਗਲੇ ਮਹੀਨੇ ਦੀ 4 ਤਾਰੀਖ ਨੂੰ ਮਹਾ-ਸ਼ਿਵਰਾਤਰੀ ਨਾਲ ਕੁੰਭ ਮੇਲੇ ਦੀ ਸਮਾਪਤੀ ਹੋਵੇਗੀ। ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਦੀ 15 ਤਾਰੀਖ ਤੋਂ ਮੇਲਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਤੇਰ੍ਹਾਂ ਕਰੋੜ ਤੋਂ ਜ਼ਿਆਦਾ ਤੀਰਥ ਯਾਤਰੀਆਂ ਨੇ ਪਵਿੱਤਰ ਸੰਗਮ ਵਿੱਚ ਡੁਬਕੀ ਲਗਾਈ ਹੈ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੇ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੇਵੀ ਸਰਸਵਤੀ ਸਾਰਿਆਂ ਨੂੰ ਗਿਆਨ ਅਤੇ ਖੁਸ਼ਹਾਲੀ ਪ੍ਰਦਾਨ ਕਰੇਗੀ।