ਐਸ.ਪੀ.ਐਮ.ਐਸ.ਆਈ.ਐਲ.  ਕੋਲ ਸਾਰੇ ਅਫ਼ਰੀਕੀ ਮੁਲਕਾਂ ਦੇ ਸਿੱਕੇ ਵੇਚਣ ਲਈ ਆਊਟਰੀਚ ਪ੍ਰੋਗਰਾਮ ਹੋਣਾ ਚਾਹੀਦਾ: ਵਿੱਤ ਮੰਤਰੀ

ਵਿੱਤ ਮੰਤਰੀ ਪਿਊਸ਼ ਗੋਇਲ ਨੇ ਬੀਤੇ ਦਿਨ ਕਿਹਾ ਕਿ ਸੁਰੱਖਿਆ ਪਿੰਟਿੰਗ ਅਤੇ ਮਿੰਟਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਿਮਟੇਡ, ਐਸ.ਪੀ.ਐਮ.ਐਸ.ਆਈ.ਐਲ.  ਕੋਲ ਸਾਰੇ ਅਫ਼ਰੀਕੀ ਦੇਸ਼ਾਂ ਦੇ ਸਿੱਕਿਆਂ ਨੂੰ ਵੇਚਣ ਲਈ ਇੱਕ ਵੱਡੇ ਪੱਧਰ ‘ਤੇ ਆਊਟਰੀਚ ਪ੍ਰੋਗਰਾਮ ਹੋਣਾ ਚਾਹੀਦਾ ਹੈ।
ਨਵੀਂ ਦਿੱਲੀ ‘ਚ ਬੀਤੇ ਦਿਨ ਐਸ.ਪੀ.ਐਮ.ਐਸ.ਆਈ.ਐਲ.  ਦੇ 13ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੋਵੇਗੀ ਜੇਕਰ ਐਸ.ਪੀ.ਐਮ.ਐਸ.ਆਈ.ਐਲ.  ਮੇਕ ਇਨ ਇੰਡੀਆ ਪਹਿਲ ਤਹਿਤ ਵਿਸ਼ਵ ਭਰ ‘ਚ ਸਿੱਕੇ ਅਤੇ ਨੋਟਾਂ ਦੀ ਪਹੁੰਚ ਸੰਭਵ ਕਰ ਪਾਉਂਦਾ ਹੈ।
ਨੋਟਬੰਦੀ ਮੌਕੇ ਐਸ.ਪੀ.ਐਮ.ਐਸ.ਆਈ.ਐਲ. ਮੁਲਾਜ਼ਮਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਮਿੰਟ ਪ੍ਰੈਸਾਂ ਨੂੰ ਆਧੁਨਿਕ ਅਤੇ ਨਵੀਨ ਤਕਨਾਲੋਜੀ ਨਾਲ ਭਰਪੂਰ ਕੀਤਾ ਜਾਣਾ ਚਾਹੀਦਾ ਹੈ।