ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਭਾਰਤ ਐਕਸਪੋ ਮਾਰਟ ‘ਚ 13ਵੇਂ ਪੈਟਰੋਟੇਕ 2019 ਦਾ ਕੀਤਾ ਉਦਘਾਟਨ

ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਬੀਤੇ ਦਿਨ ਗ੍ਰੇਟਰ ਨੋਇਡਾ ‘ਚ 13ਵੇਂ ਤੇਲ ਅਤੇ ਗੈਸ ਸੰਮੇਲਨ- ਪੈਟਰੋਟੇਕ-2019 ਦਾ ਉਦਘਾਟਨ ਕੀਤਾ।ਉਮੀਦ ਕੀਤੀ ਜਾ ਰਹੀ ਹੈ ਕਿ ਸਹਿਭਾਗੀ ਮੁਲਕਾਂ ਦੇ 95 ਤੋਂ ਵੀ ਵੱਧ ਊਰਜਾ  ਮੰਤਰੀ ਇਸ ਤਿੰਨ ਦਿਨਾਂ ਸੰਮੇਲਨ ‘ਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਪਹੁੰਚੇ ਡੇਲੀਗੇਟਾਂ ਦਾ ਸਵਗਾਤ ਕਰਦਿਆਂ ਪੈਟਰੋਲਅਿੰ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਹੈ ਅਤੇ ਉਨ੍ਹਾਂ ਦੀ ਸਰਕਾਰ ਸਾਰਿਆਂ ਤੱਕ ਸਹਿਜ ਰੂਪ ਨਾਲ ਊਰਜਾ ਪਹੁੰਚ ਸੰਭਵ ਕਰਨ ਲਈ ਕਈ ਉਪਾਅ ਕਰ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਮਾਗਮ ‘ਚ ਸਭਨਾਂ ਨੂੰ ਸਸਤੀ, ਕਿਫਾਇਤੀ, ਸਾਫ ਅਤੇ ਯਕੀਨੀ ਊਰਜਾ ਪ੍ਰਾਪਤ ਹੋਣ ਅੱਗੇ ਆ ਰਹੀਆਂ ਚੁਣੌਤੀਆਂ ਨੂੰ ਵਿਚਾਰਿਆ ਜਾਵੇਗਾ।