ਤਕਰੀਬਨ 2 ਕਰੋੜ ਸ਼ਰਧਾਲੂਆਂ ਨੇ ਪਵਿੱਤਰ ਕੁੰਭ ਮੇਲੇ ‘ਚ ਕੀਤੀ ਸ਼ਿਰਕਤ, ਦੇਸ਼ਭਰ ‘ਚ ਰਹੀਆਂ ਬਸੰਤ ਪੰਚਮੀ ਦੀਆਂ ਰੌਣਕਾਂ

10 ਫਰਵਰੀ ਜਾਨਿ ਕਿ ਬੀਤੇ ਦਿਨ ਦੇਸ਼ ਭਰ ‘ਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਧੁਮ-ਧਾਮ ਨਾਲ ਮਨਾਇਆ ਗਿਆ।ਇਸ ਦਿਨ ਨੂੰ ਸਰਸਵਤੀ ਪੂਜਾ ਦੇ ਰੂਪ ‘ਚ ਵੀ ਮਨਾਇਆ ਜਾਂਦਾ ਹੈ।
ਇਸ ਪਾਵਨ ਮੌਕੇ ਪ੍ਰਯਾਗਰਾਜ ‘ਚ ਚੱਲ ਰਹੇ ਕੁੰਭ ਮੇਲੇ ‘ਚ ਲਗਭਗ 2 ਕਰੋੜ ਸ਼ਰਧਾਲੂਆਂ ਨੇ ਤੀਜੇ ਅਤੇ ਅੰਤਿਮ ਸ਼ਾਹੀ ਇਸਨਾਨ ਦੌਰਾਨ ਪਵਿੱਤਰ ਸੰਗਮ ‘ਤੇ ਡੁਬਕੀ ਲਗਾਈ।ਸ਼ਾਹੀ ਇਸਨਾਨ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਪੇਸ਼ ਨਾ ਆਏ ਇਸ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ।
ਪੱਛਮੀ ਬੰਗਾਲ ‘ਚ ਸਰਸਵਤੀ ਪੂਜਾ ਰਿਵਾਇਤੀ ਢੰਗ ਨਾਲ ਕੀਤੀ ਜਾਂਦੀ ਹੈ।
ਪੰਜਾਬ ‘ਚ ਵੀ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਲੁਧਿਆਣਾ ਦੇ ਗੁ. ਦੁੱਖ ਨਿਵਾਰਨ ਸਾਹਿਬ ਅਤੇ ਅੰਮ੍ਰਿਤਸਰ ‘ਚ ਛੇਵੀਂ ਪਾਤਸ਼ਾਹੀ  ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁ. ਸ੍ਰੀ ਛੇਹਰਟਾ ਸਾਹਿਬ ਵਿਖੇ ਸਲਾਨਾ ਜੋੜ ਮੇਲੇ ਦਾ ਆਯੋਜਨ ਕੀਤਾ ਗਿਆ।