ਤੇਲ ਅਤੇ ਗੈਸ ਦੀਆਂ ਕੀਮਤਾਂ ਲਈ ਜ਼ਿੰਮੇਵਾਰ ਕਾਰਕਾਂ ਵੱਲ ਧਿਆਨ ਦੇਣ ਦੀ ਲੋੜ: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗ੍ਰੇਟਰ ਨਇਡਾ ਵਿਖੇ 13ਵੇਂ ਅੰਤਰਰਾਸ਼ਟਰੀ ਤੇਲ ਅਤੇ ਗੈਸ ਸੰਮੇਲਨ- ਪੈਟਰੋਟੇਕ-2019 ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਉਤਪਾਦਕਾਂ ਅਤੇ ਖਪਤਕਾਰਾਂ ਦੋਵਾਂ ਦੇ ਹਿੱਤਾਂ ਨੂੰ ਸੰਤੁਲਿਤ ਕਰਨ ਦੇ ਉਦੇਸ਼ ਨਾਲ ਤੇਲ ਅਤੇ ਗੈਸ ਦੀਆਂ ਵਧੀਆ ਕੀਮਤਾਂ ਲਈ ਜ਼ਿੰਮੇਵਾਰ ਕਾਰਕਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਦੋ ਸਾਲਾ ‘ਚ ਇੱਕ ਵਾਰ ਹੋਣ ਵਾਲੇ ਇਸ 3 ਦਿਨਾਂ ਸੰਮੇਲਨ ਦੀ ਸ਼ੁਰੂਆਤ ਬੀਤੇ ਦਿਨ ਹੋਈ ਸੀ।
ਪੀਐਮ ਮੋਦੀ ਨੇ ਤੇਲ ਅਤੇ ਗੈਸ ਲਈ ਪਾਰਦਰਸ਼ੀ ਅਤੇ ਲਚਕਦਾਰ ਬਾਜ਼ਾਰਾਂ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਊਰਜਾ ਲੋੜਾਂ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਆਲਮੀ ਊਰਜਾ ਖੇਤਰ ‘ਚ ਤਬਦੀਲੀ ਦੇ ਰੁਖ਼ ਬਾਰੇ ਗੱਲ ਕਰਦਿਆਂ ਕਿਹਾ ਕਿ ਊਰਜਾ ਦੇ ਪੈਟਰਨਾਂ ਦੀ ਸਪਲਾਈ, ਸਰੋਤ ਅਤੇ ਖਪਤ ਪ੍ਰਕ੍ਰਿਆ ‘ਚ ਤਬਦੀਲੀ ਆ ਰਹੀ ਹੈ।
ਪੀਐਮ ਮੌਦੀ ਨੇ ਜਲਵਾਯੂ ਤਬਦੀਲੀ ਮਾਮਲੇ ‘ਚ ਵਧਰੇਤਰ ਮੁਲਕਾਂ ਵੱਲੋਂ ਮਿਲਜੁਲ ਕੇ ਕੀਤੀ ਜਾਣ ਵਾਲੀ ਕਾਰਵਾਈ ‘ਤੇ ਵੀ ਖੁਸ਼ੀ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ਪੈਟਰੋਟੇਕ ਊਰਜਾ ਖੇਤਰ ‘ਚ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਵਧੀਆ ਮੰਚ ਪ੍ਰਦਾਨ ਕਰਦਾ ਹੈ। ਊਰਜਾ ਸਮਾਜਿਕ-ਆਰਥਿਕ ਵਿਕਾਸ ਦਾ ਮੂਲ ਅਧਾਰ ਹੈ ਅਤੇ ਭਾਰਤ ‘ਚ ਊਰਜਾ ਨਿਆਂ ਸਭ ਤੋਂ ਤਰਜੀਹੀ ਹੈ।