ਪੀਐਮ ਮੋਦੀ ਅੱਜ ਵ੍ਰਿੰਦਾਵਨ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ‘ਚ ਵ੍ਰਿੰਦਾਵਨ ਦਾ ਦੌਰਾ ਕਰਨਗੇ। ਇਸ ਫੇਰੀ ਦੌਰਾਨ ਉਹ ਵ੍ਰਿੰਦਾਵਨ ਚੰਦਰੋਦਿਆ ਮੰਦਿਰ ਵਿਖੇ ਅਕਸ਼ੈ ਪਤਰਾ ਫਾਊਂਡੇਸ਼ਨ ਵੱਲੋਂ ਤੀਜੇ ਇੱਕ ਅਰਬ ਭੋਜ ਦੀ ਸੇਵਾ ਲਈ ਤਖ਼ਤੀ ਦਾ ਉਦਘਾਟਨ ਕਰਨਗੇ।ਫਿਰ ਉਹ ਸਕੂਲਾਂ ਦੇ ਪੱਛੜੇ ਬੱਚਿਆਂ ਨੂੰ ਇਹ ਭੋਜ ਵਰਤਾਉਣਗੇ। ਪੀਐਮ ਮੋਦੀ ਇਸ ਮੌਕੇ ਇੱਕਠ ਨੂੰ ਸੰਬੋਧਨ ਵੀ ਕਰਨਗੇ।
ਇੱਕ ਸਰਕਾਰੀ ਬਿਆਨ ਅਨੁਸਾਰ ਇਸ ਦੌਰੇ ਦੌਰਾਨ ਪੀਐਮ ਮੋਦੀ ਇਸਕੋਨ ਦੇ ਆਚਾਰਿਆ ਨੂੰ ਫੁੱਲ ਭੇਂਟ ਕਰਨਗੇ।
ਦੱਸਣਯੋਗ ਹੈ ਕਿ ਅਕਸ਼ੈ ਪਤਰਾ ਫਾਊਂਡੇਸ਼ਨ ਮਿਡ ਡੇਅ ਮੀਲ ਲਾਗੂ ਕਰਨ ਲਈ ਸਹਿਭਾਗੀ ਸੰਸਥਾ ਵੱਜੋਂ ਕੰਮ ਕਰ ਰਹੀ ਹੈ। 19 ਸਾਲਾਂ ਦੇ ਸਫ਼ਰ ‘ਚ ਫਾਊਂਡੇਸ਼ਨ ਨੇ 12 ਸੂਬਿਆਂ ‘ਚ 14,702 ਸਕੂਲਾਂ ‘ਚ 1.76 ਮਿਲੀਅਨ ਬੱਚਿਆਂ ਨੂੰ ਮਿਡ ਡੇਅ ਮੀਲ ਤਹਿਤ ਭੋਜਨ ਪੇਸ਼ ਕੀਤਾ ਹੈ।