ਇਰਾਕ ਨੇ ਪੱਛਮੀ ਅੰਬਰ ਪ੍ਰਾਂਤ ‘ਚ ਇਸਲਾਮਿਕ ਰਾਜ ਅੱਤਵਾਦੀ ਸਮੂਹ ਦੇ ਵੱਡੇ ਸੈੱਲ ਦਾ ਕੀਤਾ ਪਰਦਾਫਾਸ਼ ; 186 ਦਹਿਸ਼ਗਰਦ ਲਏ ਹਿਰਾਸਤ ‘ਚ

ਇਰਾਕ ਨੇ ਪੱਛਮੀ ਅੰਬਰ ਪ੍ਰਾਂਤ ‘ਚ ਇਸਲਾਮਿਕ ਰਾਜ ਅੱਤਵਾਦੀ ਸਮੂਹ ਦੇ ਵੱਡੇ ਸੈੱਲ ਦਾ ਪਰਦਾਫਾਸ਼ ਕਰਦਿਆਂ 186 ਅੱਤਵਾਦੀਆਂ ਨੂੰ ਵੀ ਹਿਰਾਸਤ ‘ਚ ਲਿਆ ਹੈ।ਬਗਦਾਦ ਅਪ੍ਰੇਸ਼ਨ ਕਮਾਂਡ ਨੇ ਕਿਹਾ ਹੈ ਕਿ ਇਕ ਸਾਂਝੀ ਟੀਮ ਵੱਲੋਂ ਇਸਲਾਮਿਕ ਰਾਜ ਅੱਤਵਾਦੀ ਸਮੂਹ ਦੇ ਇਕ ਵੱਗੇ ਸੈੱਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਅੱਤਵਾਦੀ ਆਤਮਘਾਤੀ ਹਮਲਿਆਂ, ਸੜਕ ਕਿਨਾਰੇ ਬੰਬ ਸਥਾਪਿਤ ਕਰਨ ਅਤੇ ਫੌਜੀ ਅਧਿਕਾਰੀਆਂ ਦੇ ਕਤਲ ਲਈ ਜ਼ਿੰਮੇਵਾਰ ਹਨ।
ਦੱਸਣਯੋਗ ਹੈ ਕਿ ਦਸੰਬਰ 2017 ‘ਚ ਇਰਾਕ ਨੇ ਇਸਲਾਮਿਕ ਰਾਜ ਤੋਂ ਪੂਰੀ ਨਾਲ ੳਾਜ਼ਾਦ ਹੋਣ ਦਾ ਐਲਾਨ ਕੀਤਾ ਸੀ।