ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਵਿਖੇ ਜ਼ਮੀਨੀ ਚੈੱਕ ਪੋਸਟ ਨੂੰ ਇਮੀਗ੍ਰੇਸ਼ਨ ਕੇਂਦਰ ‘ਚ ਕੀਤਾ ਗਿਆ ਤਬਦੀਲ

ਕੇਂਦਰ ਨੇ ਬੀਤੇ ਦਿਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਪੈਂਦੇ ਡੇਰਾ ਬਾਬਾ ਨਾਨਕ ਵਿਖੇ ਜ਼ਮੀਨੀ ਚੈੱਕ ਪੋਸਟ ਨੂੰ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੋਸਟ ਵੱਜੋਂ ਮਨੋਨੀਤ ਕੀਤਾ ਹੈ।ਇਸ ਚੈੱਕ ਪੋਸਟ ਰਾਂਹੀ ਸ਼ਰਧਾਲੂ ਪਾਕਿਸਤਾਨ ‘ਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਜਾ ਸਕਣਗੇ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਇਸ ਪੋਸਟ ਰਾਂਹੀ ਕੋਈ ਵੀ ਵਿਅਕਤੀ ਯੋਗ ਯਾਤਰਾ ਦਸਤਾਵੇਜ਼ਾਂ ਨਾਲ ਪਾਕਿਸਤਾਨ ਆ ਜਾ ਸਕੇਗਾ । ਸਰਕਾਰ ਨੇ ਇਸ ਮਕਸਦ ਲਈ ਸਿਵਲਅਥਾਰਟੀ ਵੱਜੋਂ ਮੁੱਖ ਇਮੀਗ੍ਰੇਸ਼ਨ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ, ਜੋ ਕਿ ਸੋਮਵਾਰ ਤੋਂ ਹੀ ਲਾਗੂ ਮੰਨੀ ਜਾਵੇਗੀ।