ਚੀਨ ਨੇ ਹਿਰਾਸਤ ‘ਚ ਇਕ ਕਵੀ ਦੀ ਮੌਤ ‘ਤੇ ਤੁਰਕੀ ਦੀ ਆਲੋਚਨਾ ਨੂੰ ਨਕਾਰਿਆ

ਚੀਨ ਨੇ ਬੀਤੇ ਦਿਨ ਤੁਰਕੀ ਵੱਲੋਂ ਕੀਤੀ ਜਾ ਰਹੀ ਆਲੋਚਨਾ ਨੂੰ ਨਕਾਰਿਆ ਹੈ ਜਿਸ ‘ਚ ਅੰਕਾਰਾ ਨੇ ਦਾਅਵਾ ਕੀਤਾ ਹੈ ਕਿ ਇਕ ਪ੍ਰਸਿੱਧ ਕਵੀ, ਜੋ ਕਿ ਮੁਸਲਿਮ ਘੱਟ ਭਾਈਚਾਰੇ ਨਾਲ ਸਬੰਧ ਰੱਖਦਾ ਸੀ ਉਸ ਦੀ ਹਿਰਾਸਤ ‘ਚ ਮੌਤ ਹੋ ਗਈ ਹੈ।
ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੂਆ ਚੁਨਯਿੰਗ ਨੇ ਕਿਹਾ ਕਿ ਚੀਨ ਨੇ ਇਸ ਮੁੱਦੇ ‘ਤੇ ਤੁਰਕੀ ਨੂੰ ਰਸਮੀ , ਗੰਭੀਰ ਸਾਰੀਆਂ ਪ੍ਰਤੀਨਿਧਤਾਵਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਰਕੀ ਦਾ ਦਾਅਵਾ ਬੇਬੁਨਿਆਦ ਹੈ ਅਤੇ ਉਸ ਨੂੰ ਆਪਣਾ ਝੂਠਾ ਬਿਆਨ ਵਾਪਿਸ ਲੈਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਇਕ ਬਿਆਨ ਰਾਂਹੀ ਤੁਰਕੀ ਦੇ ਵਿਦੇਸ਼ ਮੰਤਰੀ ਨੇ ਚੀਨ ਦੀ ਤੁਰਕੀ ਬੋਲੀ ਵਾਲੇ ਲੋਕਾਂ ਨਾਲ ਕੀਤੇ ਜਾਣ ਵਾਲੇ ਦੁਰਵਿਵਹਾਰ ਦੀ ਆਲੋਚਨਾ ਕੀਤੀ ਸੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਅਬਦੁਰਹਿਮ ਹੇਤ ਜੋ ਕਿ ਪਿਛਲੇ 8 ਸਾਲਾਂ ਤੋਂ ਚੀਨ ਦੀ ਜੇਲ੍ਹ ‘ਚ ਸੀ, ਉਸ ਦੀ ਮੌਤ ਹੋ ਗਈ ਹੈ।
ਦੂਜੇ ਪਾਸੇ ਚੀਨ ਨੇ ਐਤਵਾਰ ਨੂੰ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹੇਤ ਸਹੀ ਸਲਾਮਤ ਹੈ।