ਟੈਨਿਸ: ਪ੍ਰਜਨੇਸ਼ ਪੁਰਸ਼ ਸਿੰਗਲ ਦੇ ਸਿਖਰਲੇ 100 ਖਿਡਾਰੀਆਂ ‘ਚ

ਪ੍ਰਜਨੇਸ਼ ਗੁਨੇਸਵਰਨ ਟੈਨਿਸ ‘ਚ ਪੁਰਸ਼ ਸਿੰਗਲ ਦਰਜਾਬੰਦੀ ‘ਚ 6 ਸਥਾਨਾਂ ਦੀ ਤਰੱਕੀ ਨਾਲ 97 ਸਥਾਨ ‘ਤੇ ਆ ਗਿਆ ਹੈ।ਇਸ ਤਰ੍ਹਾਂ ਉਹ ਸਿਖਰਲੇ 100 ਚੋਟੀ ਦੇ ਖਿਡਾਰੀਆਂ ਦੀ ਸੂਚੀ ‘ਚ ਹੈ।
ਪ੍ਰਜਨੇਸ਼ ਤੀਜਾ ਭਾਰਤੀ ਖਿਡਾਰੀ ਹੈ, ਜਿਸ ਨੂੰ ਇਹ ਤਰੱਕੀ ਹਾਸਿਲ ਹੋਈ ਹੈ। ਇਸ ਤੋਂ ਪਹਿਲਾਂ ਸੋਮਦੇਵ ਦੇਵਵਰਮਨ ਅਤੇ ਯੂਕੀ ਭਾਂਬਰੀ ਸਿਖਰਲੇ 100 ‘ਚ ਸਥਾਨ ਬਣਾ ਚੁੱਕੇ ਹਨ।
ਡਬਲਜ਼ ‘ਚ ਰੋਹਨ ਬੋਪੰਨਾ 37ਵੇਂ ਅਤੇ ਦਿਿਵਜ ਸ਼ਰਨ 39ਵੇਂ ਸਥਾਨ ‘ਤੇ ਕਾਬਜ ਹਨ।
ਮਹਿਲਾ ਟੈਨਿਸ ਅੇਸੋਸੀਏਸ਼ਨ ਚਾਰਟ ਅਨੁਸਾਰ ਅੰਕਿਤਾ  ਰੈਨਾ ਦੇਸ਼ ਦੇ ਚੋਟੀ ਦੇ ਸਿੰਗਲ ਖਿਡਾਰਨ ਹੈ।ਉਸਨੇ 3 ਸਥਾਨਾਂ ਦੇ ਵਾਧੇ ਨਾਲ 165ਵਾਂ ਸਥਾਨ ਹਾਸਿਲ ਕੀਤਾ ਹੈ। ਕਰਮਨ ਕੌਰ ਥਾਂਦੀ 211ਵੇਂ ਸਥਾਨ ‘ਤੇ ਹੈ।