ਪੀਐਮ ਮੋਦੀ ਅੱਜ ਹਰਿਆਣਾ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਨਰਿਮਦਰ ਮੋਦੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ‘ਚ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣਗੇ। ਪੀਐਮ ਮੋਦੀ ਅੱਜ ਝੱਜਰ ਵਿਖੇ ਭਾਡਸਾ ‘ਚ ਕੌਮੀ ਕੈਂਸਰ ਸੰਸਥਾ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਹ ਸੰਸਥਾ ਦਾ ਝੱਜਰ ਏਮਜ਼ ਕੈਂਪਸ ‘ਚ ਨਿਰਮਾਣ ਕੀਤਾ ਗਿਆ ਹੈ।
ਇਸ ਹਸਪਤਾਲ ‘ਚ 700 ਬੈੱਡਾਂ ਦੀ ਸਹੂਲਤ ਹੋਵੇਗੀ ਅਤੇ ਸਰਜੀਕਲ ਓਨੋਕੋਲੋਜੀ, ਰਾਹਤ-ਸੰਭਾਲ ਅਤੇ ਦਵਾਈਆਂ ਦਾ ਵੀ ਪ੍ਰਬੰਧ ਹੋਵੇਗਾ।
ਇਕ ਸਰਕਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪੀਐਮ ਮੋਦੀ ਫਰੀਦਾਬਾਦ ‘ਚ ਈ.ਐਸ.ਆਈ.ਸੀ. ਦੇ ਮੈਡੀਕਲ ਕਾਲੇਜ ਅਤੇ ਹਸਪਤਾਲ ਦਾ ਵੀ ਉਦਘਾਟਨ ਕਰਨਗੇ।ਇਸ ਤੋਂ ਇਲਾਵਾ ਪੰਚਕੁਲਾ ਵਿਖੇ ਆਯੁਰਵੈਦ ਦੀ ਕੌਮੀ ਸੰਸਥਾ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।ਹੋਰ ਕਈ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਪੀਐਮ ਮੋਦੀ ਸਵੱਛ ਸ਼ਕਤੀ-2019 ‘ਚ ਸ਼ਿਰਕਤ ਕਰਨਗੇ ਅਤੇ ਸਵੱਛ ਸ਼ਕਤੀ ਪੁਰਸਕਾਰ ਪੇਸ਼ ਕਰਨਗੇ। ਸ੍ਰੀ ਮੋਦੀ ਕੁਰੂਕੇਸ਼ਤਰ ‘ਚ ਸਵੱਛ ਸੁੰਦਰ ਸੌਚਾਲਿਆ ਪ੍ਰਦਰਸ਼ਨੀ ਦਾ ਵੀ ਦੌਰਾ ਕਰਨਗੇ ੳਤੇ ਇੱਕਠ ਨੂੰ ਸੰਬੋਧਨ ਕਰਨਗੇ।