ਭਾਰਤੀ ਹਵਾਈ ਫੌਜ ਨੇ ਜੰਮੂ ਤੋਂ ਸ੍ਰੀਨਗਰ ਤੱਕ 700 ਤੋਂ ਵੱਧ ਫਸੇ ਯਾਤਰੀਆਂ ਨੂੰ ਕੱਢਿਆ ਬਾਹਰ

ਭਾਰਤੀ ਹਵਾਈ ਫੌਜ ਨੇ ਬੀਤੇ ਦਿਨ 700 ਫਸੇ ਯਾਤਰੀਆਂ ਨੂੰ ਸੁਰੱਖਿਅਤ ਬਚਾਇਆ ਹੈ।ਦਰਅਸਲ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਬੰਦ ਹੋ ਗਿਆ ਅਤੇ ਸੈਂਕੜੇ ਹੀ ਯਾਤਰੀ ਦੋਵੇਂ ਪਾਸੇ ਫਸ ਗਏ।
ਰੱਖਿਆ ਬੁਲਾਰੇ ਨੇ ਕਿਹਾ ਕਿ ਪਹਿਲੀ ਵਾਰ ਦੋ ਸੀ-17 ਹਵਾਈ ਜਹਾਜ਼ ਜ਼ਰੀਏ 707 ਯਾਤਰੀਆਂ ਨੂੰ ਜੰਮੂ ਏਅਰ ਫੋਰਸ ਸਟੇਸ਼ਨ ਤੋਂ ਸ੍ਰੀਨਗਰ ਪਹੁੰਚਾਇਆ ਗਿਆ।ਬੁਲਾਰੇ ਨੇ ਦੱਸਿਆ ਕਿ ਪਿਛਲੇ 4 ਦਿਨਾਂ ‘ਚ ਲਗਭਗ 1400 ਲੋਕਾਂ ਨੂੰ ਭਾਰਤੀ ਹਵਾਈ ਫੌਜ ਵੱਲੋਂ ਬਚਾਇਆ ਗਿਆ ਹੈ, ਜਿੰਨਾਂ ‘ਚ ਵਧੇਰੇਤਰ ਵਿਿਦਆਰਥੀ ਹਨ।
ਭਾਰਤੀ ਹਾਵਈ ਫੌਜ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ‘ਤੇ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।