ਰੇਡੀਓ ਦੀ ਪਹੁੰਚ ਦੂਜੇ ਮੀਡੀਆ ਸਾਧਨਾਂ ਦੇ ਮੁਕਾਬਲਤਨ ਕਿਤੇ ਵਧੇਰੇ ਹੈ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨਿਓ ਗੁੱਟਰਸ ਨੇ ਕਿਹਾ ਕਿ ਡਿਜੀਟਲ ਸੰਚਾਰ ਦੇ ਦੌਰ ‘ਚ ਵੀ ਰੇਡੀਓ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ।ਇਸ ਦੀ ਪਹੁੰਚ ਦੂਜੇ ਮੀਡੀਆ ਸਾਧਨਾਂ ਦੇ ਮੁਕਾਬਲੇ ਕਿਤੇ ਜਿਆਦਾ ਹੈ।
8ਵਾਂ ਵਿਸ਼ਵ ਰੇਡੀਓ ਦਿਵਸ ਜੋ ਕਿ 13 ਫਰਵਰੀ ਨੂੰ ਵਿਸ਼ਵ ਭਰ ‘ਚ ਮਨਾਇਆ ਜਾਵੇਗਾ, ਇਸ ਸਬੰਧ ‘ਚ ਆਪਣਾ ਸੰਦੇਸ਼ ਜਾਰੀ ਕਰਦਿਆਂ ਸ੍ਰੀ ਗੁੱਟਰਸ ਨੇ ਕਿਾਹ ਕਿ ਰੇਡੀਓ ਦੀ ਪਹੁੰਚ ਹਰ ਖੇਤਰ ਤੱਕ ਹੈ। ਰੇਡੀਓ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰੇਡੀਓ ਜ਼ਰੀਏ ਮਹੱਤਵਪੂਰਨ ਅਤੇ ਸਹੀ ਸੂਚਨਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਕਈ ਅਹਿਮ ਮੁੱਦਿਆਂ ‘ਤੇ ਇਹ ਆਮ ਲੋਕਾਂ ‘ਚ ਜਾਗਰੂਕਤਾ ਫੈਲਾਉਣ ਦਾ ਵੀ ਕਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀਗਤ/ ਨਿੱਜੀ, ਇੰਟਐਕਟਿਵ ਮੰਚ ਹੈ, ਜਿੱਥੇ ਲੋਕ ਆਪਣੇ ਵਿਚਾਰਾਂ , ਚਿੰਤਾਵਾਂ ਅਤੇ ਸ਼ਿਕਾਇਤਾਂ ਦੀ ਪੇਸ਼ਕਾਰੀ ਕਰ ਸਕਦੇ ਹਨ।
ਇਸ ਦੇ ਨਾਲ ਹੀ ਸ੍ਰੀ ਗੁੱਟਰਸ ਨੇ ਕਿਹਾ ਕਿ ਵਿਸ਼ਵ ‘ਚ ਸ਼ਾਂਤੀ, ਸ਼ਹਿਣਸ਼ੀਲਤਾ, ਆਪਸੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਆਲਮੀ ਸਰਕਾਰਾਂ ਨੂੰ ਰੇਡੀਓ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।