ਵਪਾਰਕ ਗੱਲਬਾਤ ਦੇ ਮੱਦੇਨਜ਼ਰ ਅਮਰੀਕੀ ਟੀਮ ਨੇ ਬੀਜਿੰਗ ਦਾ ਕੀਤਾ ਦੌਰਾ

ਵਪਾਰਕ ਗੱਲਬਾਤ ਦੇ ਮੱਦੇਨਜ਼ਰ ਅਮਰੀਕੀ ਟੀਮ ਨੇ ਆਪਣੇ ਚੀਨੀ ਹਮਅਹੁਦਿਆਂ ਨਾਲ ਬੀਤੇ ਦਿਨ ਬੀਜਿੰਗ ‘ਚ ਮੁਲਾਕਾਤ ਕੀਤੀ।ਇਸ ਮਿਲਣੀ ਦਾ ਉਦੇਸ਼ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 1 ਮਾਰਚ ਤੈਅ ਕੀਤੀ ਗਈ ਮਿਤੀ ਤੋਂ ਪਹਿਲਾਂ ਕਿਸੇ ਸਮਝੌਤੇ ‘ਤੇ ਪਹੁੰਚਣਾ ਹੈ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਮੁਦਰਾ ਫੰਡ ਵੱਲੋਂ ਸੰਭਾਵੀ ਆਲਮੀ ਆਰਥਿਕ ਹਲਚਲ ਦੀ ਚਿਤਾਵਨੀ ਦਿੱਤੀ ਗਈ ਹੈ।
ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ‘ਚ ਖੇਤੀਬਾੜੀ, ਊਰਜਾ ਅਤੇ ਵਣਜ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਅਮਰੀਕਾ ਨੇ ਚੀਨੀ ਦਰਾਮਦ ‘ਤੇ 25% ਆਪਣੇ ਟੈਰਿਫ ਵਧਾਉਣ ਦੀ ਯੋਜਨਾ ਨੂੰ ਤਿੰਨ ਮਹੀਨਿਆਂ ਲਈ ਅੱਗੇ ਪਾ ਦਿੱਤਾ ਸੀ।ਵਾਸ਼ਿਗੰਟਨ ਵਪਾਰਕ ਰੀਤਾਂ ਨੂੰ ਸੰਬੋਧਿਤ ਕਰਨ ਲਈ ਚੀਨ ਤੋਂ ਸਹੀ ਕਾਰਵਾਈ ਦੀ ਮੰਗ ਕਰ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਚੀਨ ਵੱਲੋਂ ਵਪਾਰਕ ਗਤੀਵਿਧੀਆਂ ਦਾ ਅਮਲ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ।