ਵਿਦੇਸ਼ ਮੰਤਰਾਲੇ ਨੇ ਨੇਪਾਲ ਦੇ ਸਰਕਾਰੀ ਅਧਿਕਾਰੀਆਂ ਲਈ ਸਿਖਲਾਈ ਕੋਰਸ ਦਾ ਕੀਤਾ ਆਯੋਜਨ

ਵਿਦੇਸ਼ ਮੰਤਰਾਲੇ ਨੇ ਭਾਰਤੀ ਤਕਨੀਕੀ ੳਤੇ ਆਰਥਿਕ ਸਹਿਕਾਰਤਾ ਪ੍ਰੋਗਰਾਮ ਤਹਿਤ ਨੇਪਾਲ ਦੇ ਸਰਕਾਰੀ ਅਧਿਕਾਰੀਆਂ ਦੇ ਲਈ ਸਿਖਲਾਈ ਕੋਰਸ ਦਾ ਇੰਤਜ਼ਾਮ ਕੀਤਾ।
ਬੀਤੇ ਦਿਨ ਨਵੀਂ ਦਿੱਲੀ ‘ਚ ਸਰਕਾਰੀ ਕਾਤਾ ਅਤੇ ਵਿੱਤੀ ਸੰਸਥਾ ਵਿਖੇ ‘ ਪਬਲਿਕ ਵਿੱਤੀ ਪ੍ਰਬੰਧਨ ‘ਤੇ ਗਲੋਬਲ ਨਜ਼ਰੀਏ’ ‘ਤੇ ਆਪਣੇ ਸਿਖਲਾਈ ਪ੍ਰੋਗਰਾਮ ‘ਚ ਨੇਪਾਲ ਦੇ ਵਿੱਤ ਮੰਤਰਾਲੇ ਦੇ 20 ਅਧਿਕਾਰੀਆਂ ਦੇ ਦੂਜੇ ਸਮੂਹ ਨੇ ਸ਼ਿਰਕਤ ਕੀਤੀ।
ਨੇਪਾਲ ਦੇ ਵਿੱਤ ਮਮਤਰਾਲੇ ਵੱਲੋਂ 62 ਅਧਿਕਾਰੀਆਂ ਨੂੰ ਸਿਖਲਾਈ ਦਿੱਤੇ ਜਾਣ ਦੀ ਗੁਜਾਰਿਸ਼ ‘ਤੇ ਹੀ ਇਸ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਜਨਵਰੀ ਮਹੀਨੇ 20 ਨੇਪਾਲੀ ਅਧਿਕਾਰੀ ਆਪਣੀ 10 ਦਿਨਾਂ ਸਿਖਲਾਈ ਮੁਕੰਮਲ ਕਰ ਚੁੱਕੇ ਹਨ।