ਸੀਨੀਅਰ ਨੈਸ਼ਨਕ ਬੈਡਮਿੰਟਨ ਚੈਂਪੀਅਨਸ਼ਿਪ ਅੱਜ ਗੁਹਾਟੀ ਵਿਖੇ ਹੋਵੇਗੀ ਸ਼ੁਰੂ

ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦਾ 83ਵਾਂ ਐਡੀਸ਼ਨ ਅੱਜ ਗੁਹਾਟੀ ‘ਚ ਸ਼ੁਰੂ ਹੋਵੇਗਾ, ਜਿਸ ‘ਚ ਦੇਸ਼ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਸ਼ਿਰਕਤ ਕਰਨਗੇ।ਚੈਂਪੀਅਨ ਸਾਇਨਾ ਨੇਹਵਾਲ ਅਤੇ ਪਿਛਲੇ ਐਡੀਸ਼ਨ ਦੀ ਉਪ ਜੇਤੂ ਪੀ.ਵੀ. ਸਿੰਧੂ ਮਹਿਲਾ ਸਿੰਗਲ ਮੁਕਾਬਲੇ ‘ਚ ਮੁੱਖ ਖਿੱਚ ਦਾ ਕੇਂਦਰ ਹੋਣਗੀਆਂ।
ਪੁਰਸ਼ ਸਿੰਗਲ ਮੁਕਾਬਲੇ ‘ਚ ਚੈਂਪੀਅਨ ਐਚ.ਐਸ. ਪ੍ਰਣੋਯ ਅਤੇ ਉਪ ਜੇਤੂ ਕਿੰਦਬੀ ਸ੍ਰੀਕਾਂਤ ਹਿੱਸਾ ਨਹੀਂ ਲੈ ਰਹੇ ਹਨ ਕਿਉਂਕਿ ਉਨ੍ਹਾਂ ਦੇ ਸੱਟ ਲੱਗੀ ਹੋਈ ਹੈ।ਉਨ੍ਹਾਂ ਦੀ ਗੈਰ-ਮੌਜੂਦਗੀ ‘ਚ ਸਾਬਕਾ ਚੈਂਪੀਅਨ ਸਮੀਰ ਵਰਮਾ ਅਤੇ ਪਰੂਪੱਲੀ ਕਸ਼ਯਪ ਮੁੱਖ ਖਿਡਾਰੀ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2010 ‘ਚ ਗੁਹਾਟੀ ਨੇ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਸੀ।