ਸੰਸਦੀ ਕਮੇਟੀ ਨੇ ਟਵਿੱਟਰ ਦੇ ਸੀ.ਈ.ਓ ਨੂੰ 25 ਫਰਵਰੀ ਨੂੰ ਤਲਬ ਹੋਣ ਲਈ ਕਿਹਾ

ਸੂਚਨਾ ਤਕਨਾਲੋਜੀ ਸਬੰਧੀ ਸੰਸਦੀ ਕਮੇਟੀ ਨੇ ਟਵਿੱਟਰ ਦੇ ਮੁੱਖ ਕਾਰਜਾਕਾਰੀ ਅਧਿਕਾਰੀ ਜੈਕ ਡੋਰਸੇ ਨੂੰ ਇਸ ਮਹੀਨੇ ਦੀ 25 ਤਾਰੀਖ ਨੂੰ ਤਲਬ ਹੋਣ ਲਈ ਕਿਹਾ ਹੈ। ਇਸ ਕਮੇਟੀ ਨੇ ਸੋਸ਼ਲ ਮੀਡੀਆ ‘ਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਲਈ ਬੀਤੇ ਦਿਨ ਨਵੀਂ ਦਿੱਲੀ ਵਿਖੇ ਮਾਈਕ੍ਰੋਬਲੋਗਿੰਗ ਸਾਈਟ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਕਮੇਟੀ ਦੇ ਚੇਅ੍ਰਮੈਨ ਭਾਜਪਾ ਦੇ ਐਮ.ਪੀ. ਅਨੁਰਾਗ ਠਾਕੁਰ ਹਨ।ਬੈਠਕ ਤੋਂ ਬਾਅਦ   ਸ੍ਰੀ ਠਾਕੁਰ ਨੇ ਕਿਹਾ ਕਿ ਟਵਿੱਟਰ ਮੁੱਖੀ ਅਤੇ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਸੀ ਪਰ ਸ਼ਨੀਵਾਰ ਨੂੰ ਟਵਿੱਟਰ ਨੇ ਇਕ ਬਿਆਨ ‘ਚ ਕਿਹਾ ਕਿ ਸਮੇਂ ਦੀ ਘਾਟ ‘ਚ ਮਿਲੇ ਨੋਟਿਸ ਕਾਰਨ ਡੋਰਸੀ ਸੋਮਵਾਰ ਨੂੰ ਹਾਜ਼ਰ ਹੋਣ ‘ਚ ਅਸਮਰਥ ਹਨ।