ਸੈਂਸੈਕਸ 241 ਅਤੇ ਨਿਫਟੀ 58 ਅੰਕ ਲੁੜਕਿਆ

ਘਰੇਲੂ ਸ਼ੇਅਰ ਬਾਜ਼ਾਰ ‘ਚ ਬੀਤੇ ਦਿਨ ਲਗਾਤਾਰ ਤੀਜੇ ਸੈਸ਼ਨ ਦੌਰਾਨ ਗਿਰਾਵਟ ਦਰਜ ਕੀਤੀ ਗਈ। ਬੰਬੇ ਸ਼ੇਅਰ ਬਾਜ਼ਾਰ ‘ਚ ਸੈਂਸੈਕਸ 241 ਅੰਕਾਂ ਦੀ ਗਿਰਾਵਟ ਨਾਲ 36,154 ‘ਤੇ ਬੰਦ ਹੋਇਆ।ਦੂਜੇ ਪਾਸੇ ਨੈਸ਼ਨਲ ਸ਼ੇਅਰ ਬਾਜ਼ਾਰ ‘ਚ ਨਿਫਟੀ ਵੀ 58 ਅੰਕਾਂ ਦੀ ਕਮੀ ਨਾਲ 10,831 ‘ਤੇ ਬੰਦ ਹੋਇਆ।