ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ:ਸਿੰਧੂ ਪਹੁੰਚੀ ਸੈਮੀਫਾਈਨਲ ਗੇੜ੍ਹ ‘ਚ

ਓਲੰਪਿਕ ਚਾਂਦੀ ਤਗਮਾ ਜੇਤੂ ਪੀ.ਵੀ.ਸਿੰਧੂ ਨੇ ਬੀਤੇ ਦਿਨ ਗੁਹਾਟੀ ‘ਚ ਜਾਰੀ 83ਵੇਂ ਯੋਨੇਕਸ ਸਨਰਾਈਜ਼ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ‘ਚ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ।ਸਿੰਧੂ ਨੇ ਰੀਆ ਮੁਖਰਜੀ ਨੂੰ ਕੁਆਰਟਰ ਫਾਈਨਲ ਮੁਕਾਬਲੇ ‘ਚ 21-16, 21-7 ਨਾਲ ਮਾਤ ਦਿੱਤੀ।
ਦੱਸਣਯੋਗ ਹੈ ਕਿ ਬੁੱਧਵਾਰ ਰਾਤ ਨੂੰ ਨਿਕਲੇ ਸੁਪਰ ਡਰਾਅ ‘ਚ ਸਿੰਧੂ ਅਤੇ 6 ਹੋਰ ਮਹਿਲਾ ਖਿਡਾਰੀਆਂ ਨੂੰ ਸਿੰਗਲ ਪ੍ਰੀ-ਕੁਆਰਟਰ ਫਾਈਨਲ ਗੇੜ੍ਹ ‘ਚ ਸਿੱਧਾ ਦਾਖਲਾ ਦਿੱਤਾ ਗਿਆ ਸੀ।
ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਆਪਣਾ ਸਿੰਗਲ ਮੁਕਾਬਲਾ ਖੇਡਣ ਤੋਂ ਇਨਕਾਰ ਕੀਤਾ।ਨੇਹਵਾਲ ਨੇ ਕਿਹਾ ਕਿ ਕੋਰਟ ਦੀ ਸਥਿਤੀ ਖੇਡਣ ਯੋਗ ਨਹੀਂ ਹੈ।ਬਾਅਧ ‘ਚ ਸਾਇਨਾ, ਪਰੂਪੱਲੀ ਕੱਸ਼ਯਪ ਅਤੇ ਬੀ.ਸਾਈ.ਪ੍ਰਨੀਥ ਸ਼ਾਮ ਦੇ ਸ਼ੈਸ਼ਨ ‘ਚ ਮੈਦਾਨ ‘ਚ ਉਤਰਨ ਲਈ ਰਾਜ਼ੀ ਹੋ ਗਏ।