ਆਈ.ਸੀ.ਸੀ. ਟੈਸਟ ਦਰਜਾਬੰਦੀ: ਕੋਹਲੀ ਸਿਖਰਲੇ ਅਤੇ ਪੁਜਾਰਾ ਤੀਜੇ ਸਥਾਨ ‘ਤੇ ਕਾਬਜ

ਆਈ.ਸੀ.ਸੀ. ਦੀ ਤਾਜ਼ਾ ਟੈਸਟ ਦਰਜਾਬੰਦੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਸਿਖਰਲੇ ਸਥਾਨ ‘ਤੇ ਕਾਬਜ ਹਨ ਜਦਕਿ ਉਨ੍ਹਾਂ ਦੇ ਸਾਥੀ ਖਿਡਾਰੀ ਚੇਤੇਸ਼ਵਰ ਪੁਜਾਰਾ ਤੀਜੇ ਸਥਾਨ ‘ਤੇ ਕਾਇਮ ਹਨ।
992 ਅੰਕਾਂ ਨਾਲ ਕੋਹਲੀ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਹਨ ਜਦਕਿ ਨਿਊਜ਼ੀਲੈਂਡ ਟੀਮ ਦੇ ਕਪਤਾਨ 897 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ।ਭਾਰਤੀ ਖਿਡਾਰੀ ਪੁਜਾਰਾ 881 ਅੰਕਾਂ ਨਾਲ ਤੀਜੇ ਸਥਾਨ ‘ਤੇ ਕਾਇਮ ਹਨ।ਕੋਹਲੀ ਅਤੇ ਪੁਜਾਰਾ ਤੋਂ ਇਲਾਵਾ ਕੋਈ ਵੀ ਭਾਰਤੀ ਖਿਡਾਰੀ ਸਿਖਰਲੇ 10 ਸਥਾਨਾਂ ‘ਚ ਨਹੀਂ ਹੈ।
ਗੇਂਦਬਾਜ਼ਾਂ ਦੀ ਸੂਚੀ ‘ਚ ਆਸਟ੍ਰੇਲੀਆ ਦੇ ਫਿਰਕੀ ਗੇਦਬਾਜ਼ ਪੈਟ ਕੂਮਿੰਸ ਪਹਿਲੇ ਸਥਾਨ ‘ਤੇ ਹਨ ਜਦਕਿ 794 ਅੰਕਾਂ ਨਾਲ ਭਾਰਤੀ ਗੇਂਦਬਾਜ਼ ਰਵਿੰਦਰ ਜਡੇਜਾ ਪੰਜਵੇਂ ਸਥਾਨ ‘ਤੇ ਹਨ।ਇਸ ਤੋਂ ਇਲਾਵਾ ਹਰਫਨਮੌਲਾ ਸੂਚੀ ‘ਚ ਜਡੇਜਾ ਤੀਜੇ ਸਥਾਨ ‘ਤੇ ਹਨ ਜਦਕਿ ਵੈਸਟ ਇੰਡੀਜ਼ ਦਾ ਜਾਸੌਨ ਹੋਲਡਰ ਅਤੇ ਸ਼ਾਕਿਬ ਅਲ ਹਾਸਨ ਸਿਖਰਲੇ ਦੋ ਸਥਾਨਾਂ ‘ਤੇ ਕਾਬਜ ਹਨ।