ਨਵੀਂ ਦਿੱਲੀ:ਪੀਐਮ ਮੋਦੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ; ਕਿਹਾ ਅੱਤਵਾਦ ਨਾਲ ਨਜਿੱਠਣ ਦਾ ਸਮਾਂ ਆ ਗਿਆ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਹੈਦਰਾਬਾਦ ਭਵਨ ਵਿਖੇ ਅਰਜਨਟੀਨਾ ਦੇ ਰਾਸ਼ਟਰਪਤੀ ਮਾਰੀਕੋ ਮਕਰੀ ਨਾਲ ਗੱਲਬਾਤ ਕੀਤੀ।ਦੋਵੇਂ ਆਗੂਆਂ ਵੱਲੋਂ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਨਾਲ ਹੀ ਸਹਿਯੋਗ ਦੇ ਨਵੇਂ ਖੇਤਰਾਂ ਦੀ ਭਾਲ ਸਬੰਧੀ ਵੀ ਚਰਚਾ ਹੋਈ।
ਵਫ਼ਦ ਪੱਧਰੀ ਗੱਲਬਾਤ ਤੋਂ ਬਾਅਦ ਇਕ ਪ੍ਰੈਸ ਬਿਆਨ ‘ਚ ਪੀਐਮ ਮੋਦੀ ਨੇ ਪੁਲਵਾਮਾ ਅੱਤਵਾਦੀ ਹਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਹਮਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਹੁਣ ਗੱਲਬਾਤ ਦਾ ਸਮਾਂ ਖ਼ਤ ਮਹੋ ਗਿਆ ਹੈ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਜੜੋਂ ਖ਼ਤਮ ਕਰਨ ਲਈ ਸਿੱਧੀ ਕਾਰਵਾਈ ਕਰਨ ਦੀ ਲੋੜ ਹੀ ਸਮੇਂ ਦੀ ਸਹੀ ਮੰਗ ਹੈ।ਇਸ ਲਈ ਅੰਤਰਰਾਸ਼ਟਰੀ ਪੱਧਰ ‘ਤੇ ਅੱਤਵਾਦ ਖਿਲਾਫ ਵਿਆਪਕ ਕਾਰਵਾਈ ਹੋਣੀ ਚਾਹੀਦੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਮਹਿਸੂਸ ਕੀਤਾ ਹੈ ਕਿ ਅੱਤਵਾਦ ਆਲਮੀ ਸਾਂਤੀ ਅਤੇ ਸਥਿਰਤਾ ਲਈ ਵੱਡਾ ਖ਼ਤਰਾ ਹੈ।ਇਸ ਲਈ ਅੱਤਵਾਦ ਖਿਲਾਫ ਗੰਭੀਰ ਕਾਰਵਾਈ ਕਰਨ ‘ਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ ਹੈ।
ਅਰਜਨਟੀਨਾ ਨੂੰ ਖੇਤੀਬਾੜੀ ਦਾ ਪਾਵਰਹਾਊਸ ਪੁਕਾਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਰਜਨਟੀਨਾ ਨੂੰ ਖੁਰਾਕ ਸੁਰੱਖਿਆ ਦੇ ਹਿੱਸੇਦਾਰ ਵੱਜੋਂ ਵੇਖਦਾ ਹੈ।
ਦੋਵਾਂ ਮੁਲਕਾਂ ਨੇ ਵੱਖ-ਵੱਖ ਖੇਤਰਾਂ ‘ਚ 10 ਮੰਗ ਪੱਤਰ ਸਹੀਬੱਧ ਕੀਤੇ।