ਜੰਮੂ-ਕਸ਼ਮੀਰ: ਸਰਕਾਰ ਨੇ 18 ਹੁਰੀਅਤ ਆਗੂਆਂ ਦੀ ਸੁਰੱਖਿਆ ਲਈ ਵਾਪਿਸ 

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੀਤੇ ਦਿਨ ਇਕ ਵੱਡੀ ਪਹਿਲ ਕਰਦਿਆਂ ਰਾਜ ਦੇ 18 ਵੱਖਵਾਦੀ ਆਗੂਆਂ ਦੀ ਸੁਰੱਖਿਆ ਵਾਪਿਸ ਲੈਣ ਦਾ ਹੁਕਮ ਦਿੱਤਾ ਹੈ।
ਗ੍ਰਹਿ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਇੰਨਾਂ ਵੱਖਵਾਦੀ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਇਕ ਤਰ੍ਹਾਂ ਨਾਲ ਸੂਬੇ ਦੇ ਵਿੱਤੀ ਸਰੋਤਾਂ ਦੀ ਬਰਬਾਦੀ ਹੈ ਅਤੇ ਜਿੰਨਾਂ ਨੂੰ ਕਿਸੇ ਹੋਰ ਜਗ੍ਹਾ ਬਿਹਤਰ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ 155 ਰਾਜਸੀ ਆਗੂਆਂ ਦੀ ਸੁਰੱਖਿਆ ਵੀ ਵਾਪਿਸ ਲੈ ਲਈ ਗਈ ਹੈ।ਲਗਭਗ 1000 ਤੋਂ ਵੀ ਵੱਧ ਪੁਲਿਸ ਮੁਲਾਜ਼ਮ ਅਤੇ 100 ਤੋਂ ਵੀ ਵੱਧ ਵਾਹਨ ਵਾਪਿਸ ਬੁਲਾ ਲਏ ਗਏ ਹਨ।