ਯੂਰੋਪ ‘ਚ ਨਵੀਆਂ ਮਿਜ਼ਾਇਲਾਂ ਦੀ ਤੈਨਾਤੀ ‘ਤੇ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ

ਰੂਸ ਨੇ ਯੂਰੋਪ ‘ਚ ਨਵੀਆਂ ਮਿਜ਼ਾਇਲਾਂ ਤੈਨਾਤ ਕਰਨ ਦੇ ਖਿਲਾਫ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ।ਰੂਸ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਵੱਲੋਂ ਅਜਿਹਾ ਕੁੱਝ ਵੀ ਕੀਤਾ ਗਿਆ ਤਾਂ ਉਹ ਵੀ ਜਵਾਬੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗਾ।
ਰੂਸ ਦੇ ਰਾਸ਼ਟਰਪਤੀ ਵਲਾਮਦੀਰ ਪੁਤਿਨ ਨੇ ਕੌਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ 1987 ‘ਚ ਹੋਏ ਹਥਿਆਰ ਨਿਯੰਤਰਣ ਸਮਝੌਤੇ ਤੋਂ ਪਿੱਛੇ ਹੱਟ ਗਿਆ ਹੈ ਤਾਂ ਜੋ ਉਸ ਨੂੰ ਨਵੀਆਂ ਮਿਜ਼ਾਇਲਾਂ ਬਣਾਉਣ ਦੀ ਆਜ਼ਾਦੀ ਮਿਲ ਸਕੇ।ਉਨ੍ਹਾਂ ਕਿਹਾ ਕਿ ਰੂਸ ਅੱਜ ਵੀ ਅਮਰੀਕਾ ਨਾਲ ਦੋਸਤਾਨਾ ਸਬੰਧ ਕਾਇਮ ਰੱਖਣਾ ਚਾਹੁੰਦਾ ਹੈ ਅਤੇ ਹਥਿਆਰ ਨਿਯੰਤਰਣ ਗੱਲਬਾਤ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ 1987 ‘ਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਰੋਨਲਡ ਰੀਗਨ ੳਤੇ ਸੋਵੀਅਤ ਆਗੂ ਮਿਖਾਇਲ ਗੋਰਬਾਚੇਫ ਨੇ ਇਸ ਸੰਧੀ ‘ਤੇ ਦਸਤਖਤ ਕੀਤੇ ਸਨ।