ਭਾਰਤ-ਪਾਕਿ ਤਣਾਅ: ਕੌਮਾਂਤਰੀ ਦਬਾਅ ਹੇਠ ਪਾਕਿਸਤਾਨ

26 ਫਰਵਰੀ ਨੂੰ ਤੜਕੇ ਬਾਲਾਕੋਟਮੁਜ਼ੱਫਰਾਬਾਦ ਅਤੇ ਚਕੋਟੀ ਵਿੱਚ ਭਾਰਤ ਦੁਆਰਾ ਕੀਤੇ ਗਏ ਗੈਰ-ਫੌਜੀ ਹਮਲੇ ਦੇ ਬਾਅਦ ਤੋਂ ਹੀ ਪਾਕਿਸਤਾਨ ਕਸੂਤੀ ਹਾਲਤ ਵਿੱਚ ਫਸਿਆ ਹੋਇਆ ਹੈ। ਇਸ ਹਮਲੇ ਦੇ ਬਾਅਦ ਭਾਰਤ ਦੇ ਵਿਦੇਸ਼ ਸਕੱਤਰ ਨੇ ਪੂਰੀ ਦੁਨੀਆ ਨੂੰ ਇਸ ਹਮਲੇ ਬਾਰੇ ਜਾਣਕਾਰੀ ਦੇ ਕੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਸੀ। ਸਿਆਸੀ ਅਤੇ ਫੌਜੀ ਵਰਗ ਦੇ ਨਾਲ-ਨਾਲ ਪਾਕਿਸਤਾਨ ਦੇ ਮੀਡੀਆ ਦੁਆਰਾ ਦਿੱਤੀਆਂ ਗਈਆਂ ਪ੍ਰਤੀਕਿਰਿਆਵਾਂ ਉਮੀਦ ਦੇ ਮੁਤਾਬਿਕ ਹੀ ਆਈਆਂ ਹਨ। ਹਾਲਾਂਕਿ ਭਾਰਤ ਦੁਆਰਾ ਕੀਤੇ ਗਏ ਹਮਲੇ ਦੇ ਕਾਰਨਾਂ ਬਾਰੇ ਦੁਨੀਆ ਭਲੀਭਾਂਤ ਜਾਣੂਹੈ। ਭਾਰਤ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਪਾਕਿਸਤਾਨ ਨੇ ਆਪਣੀਆਂ ਹਵਾਈ ਉਡਾਣਾਂ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈਇਸ ਦੇ ਨਾਲ ਹੀ ਭਾਰਤ ਦੇ ਨਾਲ ਆਵਾਜਾਈ ਸੰਪਰਕ ਨੂੰ ਰੱਦ ਕਰਨ ਦਾ ਹੁਕਮ ਵੀ ਜਾਰੀ ਕੀਤਾ ਹੈ ਤੇ ਹਸਪਤਾਲਾਂ ਨੂੰ ਕਿਸੇ ਵੀ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ ਹੈਇਸ ਤੋਂ ਇਲਾਵਾ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਭੰਡਾਰ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਦੇ ਨੁਮਾਇੰਦੇ ਮੌਜੂਦਾ ਹਾਲਾਤ ਤੇ ਚਰਚਾ ਕਰਨ ਲਈ ਭਾਰਤ ਨੂੰ ਗੱਲਬਾਤ ਦੇ ਲਈ ਸੱਦਾ ਦੇ ਰਹੇ ਹਨ। ਕਾਬਿਲੇਗੌਰ ਹੈ ਕਿ ਪਾਕਿਸਤਾਨ ਦੁਆਰਾ ਕਈ ਵਾਰੀ ਇਸ ਤਰ੍ਹਾਂ ਦੀ ਦੁ-ਪੱਖੀ ਗੱਲਬਾਤ ਕਰਨ ਦਾ ਰਾਗ ਅਲਾਪਿਆ ਗਿਆ ਹੈ ਪਰ ਭਾਰਤ ਦਾ ਰੁਖ਼ ਸਾਫ ਹੈ ਕਿ ਅੱਤਵਾਦ ਅਤੇ ਗੱਲਬਾਤ ਦੋਵੇਂ ਇੱਕੋ ਵੇਲੇ ਇਕੱਠੇ ਨਹੀਂ ਚੱਲ ਸਕਦੇ।

ਗੌਰਤਲਬ ਹੈ ਕਿ ਬੁੱਧਵਾਰ ਨੂੰ ਭਾਰਤ ਨੇ ਪਾਕਿਸਤਾਨੀ ਹਵਾਈ ਫੌਜ ਦੇ ਐੱਫ-16 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆਜਿਸ ਨੇ ਭਾਰਤੀ ਹਵਾਈ ਖੇਤਰ ਵਿੱਚ ਘੁਸਪੈਠ ਕਰਨ ਦੀ ਜ਼ੁਰੱਅਤ ਕੀਤੀ ਸੀ। ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਰੋਕਣ ਦੀ ਕਾਰਵਾਈ ਵਿੱਚ ਭਾਰਤੀ ਹਵਾਈ ਫੌਜ ਦੇ ਇੱਕ ਵਿੰਗ ਕਮਾਂਡਰ ਪਾਕਿ ਹਦੂਦ ਅੰਦਰ ਚਲੇ ਗਏ ਅਤੇ  ਜਿਸ ਨੂੰ ਪਾਕਿਸਤਾਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਬਾਅਦ ਵਿੱਚ ਉਸ ਨੂੰ ਪਾਕਿਸਤਾਨੀ ਟੀ.ਵੀ. ਚੈਨਲਾਂ ਦੁਆਰਾ ਅਜਿਹੀ ਹਾਲਤ ਵਿੱਚ ਦਿਖਾਇਆ ਗਿਆ ਜੋ ਕਿ ਬਿਲਕੁਲ ਵੀ ਨਿਆਂਯੁਕਤ ਨਹੀਂ ਹੈ। ਭਾਰਤ ਨੇ ਆਪਣੇ ਹਵਾਈ ਫੌਜ ਦੇ ਜਵਾਨ ਦੀ ਫੌਰੀ ਤੌਰ ਤੇ ਸੁਰੱਖਿਅਤ ਵਾਪਸੀ ਬਾਰੇ ਪਾਕਿਸਤਾਨ ਨੂੰ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਨੇ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨ ਅਤੇ ਜਿਨੇਵਾ ਕਨਵੈਨਸ਼ਨ ਦੇ ਸਾਰੇ ਨੇਮਾਂ ਦੇ ਮੁਤਾਬਿਕ ਆਪਣੇ ਹਵਾਈ ਫੌਜ ਦੇ ਜ਼ਖ਼ਮੀ ਜਵਾਨ ਦੀ ਫੌਰੀ ਤੌਰ ਤੇ ਸੁਰੱਖਿਅਤ ਵਾਪਸੀ ਲਈ ਪਾਕਿਸਤਾਨ ਨੂੰ ਸਪੱਸ਼ਟ ਹਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਲਈ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦੀ ਹਿਰਾਸਤ ਵਿੱਚ ਭਾਰਤੀ ਜਵਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪੁੱਜੇ। ਕਾਬਿਲੇਗੌਰ ਹੈ ਕਿ ਭਾਰਤ ਨੂੰ ਆਪਣੇ ਫੌਜੀ ਜਵਾਨ ਦੀ ਛੇਤੀ ਅਤੇ ਸੁਰੱਖਿਅਤ ਵਾਪਸੀ ਦਾ ਪੂਰਾ ਭਰੋਸਾ ਹੈ।

ਨਵੀਂ ਦਿੱਲੀ ਵਿੱਚ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਭਾਰਤ ਨੇ ਤਲਬ ਕਰਕੇ ਉਨ੍ਹਾਂ ਨੂੰ ਨਿਯੰਤਰਣ ਰੇਖਾ ਦੀ ਉਲੰਘਣਾ ਕਰਨ ਤੇ ਭਾਰਤ ਦਾ ਇਤਰਾਜ਼ ਜਤਾਇਆ ਹੈ। ਭਾਰਤ ਨੇ ਪਾਕਿਸਤਾਨੀ ਹਵਾਈ ਫੌਜ ਵੱਲੋਂ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਅਤੇ ਭਾਰਤੀ ਫੌਜੀ ਚੌਕੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮੁੱਦੇ ਤੇ ਆਪਣਾ ਕਰੜਾ ਵਿਰੋਧ ਦਰਜ ਕੀਤਾ ਹੈ।

ਪਾਕਿਸਤਾਨ ਦੀ ਇਹ ਹਰਕਤ 26 ਫਰਵਰੀ 2019 ਨੂੰ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ਵਿੱਚ ਭਾਰਤ ਦੇ ਅੱਤਵਾਦ-ਵਿਰੋਧੀ ਗੈਰ-ਫੌਜੀ ਹਮਲੇ ਦੇ ਬਿਲਕੁਲ ਉਲਟ ਹੈ। ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਪਾਕਿਸਤਾਨ ਨੇ ਆਪਣੀ ਧਰਤੀ ਤੇ ਚੱਲ ਰਹੇ ਅੱਤਵਾਦੀ ਗੁੱਟਾਂ ਦੇ ਖਿਲਾਫ਼ ਭਰੋਸੇਯੋਗ ਕਾਰਵਾਈ ਕਰਨ ਦੇ ਆਪਣੇ ਕੌਮਾਂਤਰੀ ਫਰਜਾਂ ਅਤੇ ਦੁ-ਪੱਖੀ ਪ੍ਰਤਿਬੱਧਤਾ ਨੂੰ ਪੂਰਾ ਕਰਨ ਦੇ ਬਜਾਇ ਭਾਰਤ ਦੇ ਖਿਲਾਫ਼ ਹੀ ਮੋਰਚਾ ਖੋਲ੍ਹ ਲਿਆ ਹੈ।

ਗੌਰਤਲਬ ਹੈ ਕਿ ਪਾਕਿਸਤਾਨ ਨੂੰ ਇਹ ਸਪੱਸ਼ਟ ਤੌਰ ਤੇ ਦੱਸ ਦਿੱਤਾ ਗਿਆ ਸੀ ਕਿ ਭਾਰਤ ਆਪਣੀ ਰਾਸ਼ਟਰੀ ਸੁਰੱਖਿਆਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਖਿਲਾਫ਼ ਕਿਸੇ ਵੀ ਹਮਲੇ ਜਾਂ ਸਰਹੱਦ ਪਾਰੋਂ ਫੈਲਾਏ ਜਾ ਰਹੇ ਅੱਤਵਾਦ ਦੇ ਖਿਲਾਫ਼ ਕਰੜੀ ਅਤੇ ਨਿਰਣਾਇਕ ਕਾਰਵਾਈ ਕਰਨ ਦਾ ਹੱਕ ਰੱਖਦਾ ਹੈ।

ਕਾਬਿਲੇਗੌਰ ਹੈ ਕਿ ਪਾਕਿਸਤਾਨ ਦੇ ਸਿਆਸੀ ਅਤੇ ਫੌਜੀ ਅਧਿਕਾਰੀਆਂ ਦੁਆਰਾ ਆਪਣੇ ਇਲਾਕੇ ਵਿੱਚ ਅੱਤਵਾਦੀਆਂ ਦੇ ਠਿਕਾਣਿਆਂ ਦੀ ਕਿਸੇ ਤਰ੍ਹਾਂ ਦੀ ਮੌਜੂਦਗੀ ਤੋਂ ਹਮੇਸ਼ਾ ਇਨਕਾਰ ਕੀਤਾ ਗਿਆ ਹੈਜਿਸ ਨੂੰ ਲੈ ਕਿ ਭਾਰਤ ਨੇ ਕਈ ਵਾਰੀ ਆਪਣਾ ਰੋਸ ਜਤਾਇਆ ਹੈ। ਪੁਲਵਾਮਾ ਅੱਤਵਾਦੀ ਹਮਲੇ ਵਿੱਚ ਜੈਸ਼-ਏ-ਮੁਹੰਮਦ ਦੀ ਸ਼ਮੂਲੀਅਤ ਅਤੇ ਪਾਕਿਸਤਾਨ ਵਿੱਚ ਸਥਿਤ ਉਸ ਦੇ ਅੱਤਵਾਦੀ ਠਿਕਾਣਿਆਂ ਬਾਰੇ ਇੱਕ ਡੋਜ਼ੀਅਰ (ਖਾਸ ਵੇਰਵਿਆਂ ਵਾਲਾ ਦਸਤਾਵੇਜ਼) ਵੀ ਪਾਕਿਸਤਾਨ ਨੂੰ ਸੌਂਪਿਆ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਦਰਸਾਇਆ ਗਿਆ ਸੀ ਕਿ ਭਾਰਤਪਾਕਿਸਤਾਨ ਤੋਂ ਉਮੀਦ ਕਰਦਾ ਹੈ ਕਿ ਉਹ ਆਪਣੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਅੱਤਵਾਦੀ ਗੁੱਟਾਂ ਦੇ ਖਿਲਾਫ਼ ਢੁਕਵੀਂ ਅਤੇ ਫੌਰੀ ਕਾਰਵਾਈ ਕਰੇ।

ਇਸ ਦੌਰਾਨ ਪਾਕਿਸਤਾਨ ਦੀ ਸਰਕਾਰ ਉੱਤੇ ਵੀ ਅਜਿਹੀ ਕਾਰਵਾਈ ਕਰਨ ਲਈ ਕੌਮਾਂਤਰੀ ਦਬਾਅ ਵੱਧ ਰਿਹਾ ਹੈ। ਅਮਰੀਕਾਇੰਗਲੈਂਡ ਅਤੇ ਫ਼ਰਾਂਸ ਸਾਂਝੇ ਤੌਰ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਗੁੱਟ ਦੀ ਸੰਪਤੀ ਨੂੰ ਜ਼ਬਤ ਕਰਨ ਲਈ ਮਤਾ ਲਿਆ ਰਹੇ ਹਨ। ਇਸ ਕਦਮ ਨਾਲ ਪਾਕਿਸਤਾਨ ਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲ ਕਰਕੇ ਆਪਣੀ ਧਰਤੀ ਤੋਂ ਭਾਰਤ ਦੇ ਖਿਲਾਫ਼ ਅੱਤਵਾਦੀ ਕਾਰਵਾਈਆਂ ਕਰਨ ਵਾਲੇ ਅੱਤਵਾਦੀ ਗੁੱਟਾਂ ਖਿਲਾਫ਼ ਪੁਖਤਾ ਕਾਰਵਾਈ ਕਰਨ ਲਈ ਤਾੜਨਾ ਦਿੱਤੀ ਹੈ। ਵਿਦੇਸ਼ ਮੰਤਰੀ ਪੋਂਪੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਭਾਰਤ ਅਤੇ ਅਮਰੀਕਾ ਵਿਚਾਲੇ ਦੁ-ਪੱਖੀ ਸੁਰੱਖਿਆ ਸਾਂਝ ਉੱਤੇ ਜ਼ੋਰ ਦਿੱਤਾ। ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਇਸ ਖਿੱਤੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਇਕਮਤ ਹਨ।

ਇਸ ਸਾਰੀ ਸਥਿਤੀ ਨੂੰ ਦੇਖਦੇ ਹੋਇਆਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਹਾਲਾਤ ਨੂੰ ਖਰਾਬ ਕਰਨ ਵਿੱਚ ਪਾਕਿਸਤਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਪਾਕਿ ਵਜ਼ੀਰ-ਏ-ਆਜ਼ਮ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੰਗ ਦੀ ਖੇਡ ਕੋਈ ਕ੍ਰਿਕਟ ਦੀ ਖੇਡ ਨਹੀਂ ਹੈ।