ਪਾਕਿਸਤਾਨ ਦੇ ਦਹਿਸ਼ਤਗਰਦੀ ਨਾਲ ਸੰਬੰਧ – ਕਿਹੜੀ ਕੀਮਤ ‘ਤੇ ?

ਪਾਕਿਸਤਾਨ ਨੇ ਇਹ ਮੰਨਿਆ ਹੈ ਕਿ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ਵਿੱਚ ਮੌਜੂਦ ਹੈ, ਉਸ ਦੇ ਇਸ ਦਾਅਵੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਮੁਲਕ ਦਹਿਸ਼ਤਗਰਦੀ ਦੇ ਲਈ ਇੱਕ ਮਹਿਫੂਜ਼ ਅੱਡਾ ਹੈ। ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਗੁੱਟ ਖਿਲਾਫ਼ ਕਾਰਵਾਈ ਕਰਨ ਲਈ ਪੁਖਤਾ ਸਬੂਤਾਂ ਦੀ ਮੰਗ ਕੀਤੀ ਸੀ, ਜਿਸ ਵਿੱਚ ਭਾਰਤੀ ਸੁਰੱਖਿਆ ਬਲ ਦੇ 40 ਤੋਂ ਵੱਧ ਜਵਾਨ ਮਾਰੇ ਗਏ ਸਨ। ਕਾਬਿਲੇਗੌਰ ਹੈ ਕਿ ਅੱਤਵਾਦੀ ਗੁੱਟ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਗੌਰਤਲਬ ਹੈ ਕਿ ਭਾਰਤ ਨੇ ਪੁਲਵਾਮਾ ਹਮਲੇ ਨਾਲ ਸੰਬੰਧਤ ਸਾਰੇ ਸਬੂਤ ਪਾਕਿਸਤਾਨ ਨੂੰ ਸੌਂਪ ਦਿੱਤੇ ਹਨ। ਇਸ ਸਭ ਦੇ ਮੱਦੇਨਜ਼ਰ ਵੀ ਜਿਵੇਂ ਕਿ ਪਾਕਿਸਤਾਨ ਹਮੇਸ਼ਾ ਤੋਂ ਹੀ ਕਰਦਾ ਆਇਆ ਹੈ, ਉਸ ਤੋਂ ਭਾਰਤ ਦੁਆਰਾ ਸੌਂਪੇ ਗਏ ਡੋਜ਼ੀਅਰ ਮੁਤਾਬਿਕ ਕਾਰਵਾਈ ਕਰਨ ਦੀ ਕੋਈ ਉਮੀਦ ਨਹੀਂ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬਿਆਂ ਵਿੱਚ ਚੱਲ ਰਹੇ ਦਹਿਸ਼ਤਗਰਦੀ ਦੇ ਸਿਖਲਾਈ ਅੱਡਿਆਂ ਉੱਤੇ ਹਾਲ ਹੀ ਵਿੱਚ ਕੀਤੇ ਗਏ ਗੈਰ-ਫੌਜੀ ਹਮਲੇ ਨੇ ਮੁਲਕ ਵਿੱਚ ਸਿਵਿਲ ਅਤੇ ਫੌਜੀ ਦੋਨਾਂ ਤਰ੍ਹਾਂ ਦੇ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।

ਪਾਕਿਸਤਾਨੀ ਲੜਾਕੂ ਜਹਾਜ਼ ਐੱਫ-16 ਨੂੰ ਤਬਾਹ ਕਰਨ ਵਾਲੇ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਦੇ ਪਾਕਿਸਤਾਨੀ ਇਲਾਕੇ ਵਿੱਚ ਪੁੱਜ ਜਾਣ ਮਗਰੋਂ ਉਸ ਦੀ ਤਤਕਾਲ ਰਿਹਾਈ ਵੀ ਇਸ ਗੱਲ ਦਾ ਇਸ਼ਾਰਾ ਹੈ ਕਿ ਪਾਕਿਸਤਾਨ ਉੱਤੇ ਕੌਮਾਂਤਰੀ ਦਬਾਅ ਵੱਧਦਾ ਜਾ ਰਿਹਾ ਹੈ। ਦਰਅਸਲ ਭਾਰਤ ਦੀ ਹਵਾਈ ਫੌਜ ਦੁਆਰਾ ਦਹਿਸ਼ਤਗਰਦਾਂ ਦੇ ਅੱਡੇ ਤੇ ਕੀਤੇ ਗਏ ਹਮਲੇ ਮਗਰੋਂ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਭਾਰਤ ਦੇ ਪੱਖ ਵਿੱਚ ਬੋਲਦਿਆਂ ਇਸ ਦੀ ਹਿਮਾਇਤ ਕੀਤੀ ਸੀ। ਦੁਨੀਆ ਦੇ ਕਈ ਪ੍ਰਭਾਵਸ਼ਾਲੀ ਮੁਲਕਾਂ ਨੇ ਵੀ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਖਿਲਾਫ਼ ਕੋਈ ਪੁਖਤਾ ਕਾਰਵਾਈ ਕਰਨ ਲਈ ਆਗਾਹ ਕੀਤਾ ਸੀ।

ਇੱਥੋਂ ਤੱਕ ਕਿ ਚੀਨਸਾਊਦੀ ਅਰਬਸੰਯੁਕਤ ਅਰਬ ਅਮੀਰਾਤ ਵਰਗੇ ਮੁਲਕ ਜੋ ਪਾਕਿਸਤਾਨ ਦੇ ਪੱਕੇ ਸਾਥੀ ਹਨ, ਉਹ ਵੀ ਪਾਕਿਸਤਾਨ ਦੀਆਂ ਹਰਕਤਾਂ ਤੋਂ ਹੁਣ ਸੁਚੇਤ ਹੋ ਗਏ ਹਨ। ਈਰਾਨ ਅਤੇ ਅਫ਼ਗਾਨਿਸਤਾਨ ਵਰਗੇ ਮੁਲਕ ਤਾਂ ਪਾਕਿਸਤਾਨ ਵਿੱਚ ਮੌਜੂਦ ਦਹਿਸ਼ਤਗਰਦੀ ਦੇ ਅੱਡਿਆਂ ਨੂੰ ਮਟੀਆਮੇਟ ਕਰਨ ਲਈ ਵਿਸ਼ਵੀ ਭਾਈਚਾਰੇ ਤੇ ਦਬਾਅ ਬਣਾ ਰਹੇ ਹਨ। ਕਾਬਿਲੇਗੌਰ ਹੈ ਕਿ ਅਫ਼ਗਾਨਿਸਤਾਨ ਅਤੇ ਈਰਾਨ ਦੋਵੇਂ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੁਆਰਾ ਫੈਲਾਈਆਂ ਜਾ ਰਹੀਆਂ ਅੱਤਵਾਦੀ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਹਨ। ਧਿਆਨਯੋਗ ਹੈ ਕਿ ਈਰਾਨ ਨੇ ਆਪਣੇ ਸਿਸਤਾਨ-ਬਲੋਚਿਸਤਾਨ ਸੂਬੇ ਵਿੱਚ ਹੋਏ ਹਾਲੀਆ ਅੱਤਵਾਦੀ ਹਮਲੇ ਪਿੱਛੇ ਸਿੱਧੇ ਤੌਰ ਤੇ ਪਾਕਿਸਤਾਨ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ।

ਇੱਕ ਹੋਰ ਸਮੱਸਿਆ ਜਿਸ ਦਾ ਪਾਕਿਸਤਾਨ ਨੂੰ ਸਾਹਮਣਾ ਕਰਨਾ ਪੈ ਸਕਦਾ ਹੈਉਹ ਹੈ ਉਸ ਦੀ ਹਵਾਈ ਫੌਜ ਦੁਆਰਾ ਐੱਫ-16 ਲੜਾਕੂ ਜਹਾਜ਼ ਦੀ ਵਰਤੋਂ ਕਰਦਿਆਂ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰਨੀ। ਗੌਰਤਲਬ ਹੈ ਕਿ ਐੱਫ-16 ਦੇ ਨਿਰਮਾਤਾਲੋਕਹੀਡ ਮਾਰਟਿਨ ਨੇ ਪਾਕਿਸਤਾਨ ਤੋਂ ਜਹਾਜ਼ ਦੀ ਵਰਤੋਂ ਦੀ ਵਿਸਥਾਰ ਵਿੱਚ ਜਾਣਕਾਰੀ ਮੰਗੀ ਹੈ। ਦਰਅਸਲ ਅਫ਼ਗਾਨਿਸਤਾਨ ਦੀ ਲੜਾਈ ਵਿੱਚ ਜਦੋਂ ਅਮਰੀਕਾ ਨੇ ਇਸ ਵਿੱਚ ਦਖ਼ਲ ਦਿੱਤਾ ਤਾਂ ਉਥੋਂ ਤਾਲਿਬਾਨ ਨੂੰ ਖਦੇੜਨ ਲਈ ਉਸ ਨੇ ਪਾਕਿਸਤਾਨ ਨੂੰ ਇਹ ਲੜਾਕੂ ਜਹਾਜ਼ ਮੁਹੱਈਆ ਕਰਵਾਏ ਸਨ। ਅਮਰੀਕਾ ਦੁਆਰਾ ਪਾਕਿਸਤਾਨ ਨੂੰ ਇਹ ਸਾਫ ਤੌਰ ਤੇ ਤਾੜਨਾ ਕੀਤੀ ਗਈ ਸੀ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਸਿਰਫ਼ ਅੱਤਵਾਦੀਆਂ ਦੇ ਖਿਲਾਫ਼ ਕੀਤਾ ਜਾਵੇਗਾ। ਇਸ ਤਰ੍ਹਾਂ ਪਾਕਿਸਤਾਨ ਇਸ ਸਮਝੌਤੇ ਨਾਲ ਬੱਝਿਆ ਹੋਇਆ ਹੈ।

ਅਮਰੀਕਾ ਨੇ ਪਹਿਲਾਂ ਹੀ ਪਾਕਿਸਤਾਨ ਨੂੰ ਜਾਰੀ ਕੀਤੇ ਜਾਣ ਵਾਲੇ ਫੰਡਾਂ ਤੇ ਰੋਕ ਲਾ ਦਿੱਤੀ ਹੈ । ਪਾਕਿਸਤਾਨ ਦੀ ਹਾਲਤ ਇੰਨੀ ਖਸਤਾ ਹੈ ਕਿ ਵਜ਼ੀਰ-ਏ-ਆਜ਼ਮ ਦਾ ਅਹੁਦਾ ਸੰਭਾਲਣ ਦੇ ਇਕਦਮ ਬਾਅਦ ਇਮਰਾਨ ਖਾਨ ਨੇ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਦੇ ਕਾਫ਼ਲੇ ਦੇ ਕਈ ਵਾਹਨਾਂ ਨੂੰ ਵੇਚ ਦਿੱਤਾ। ਹੁਣ ਚੀਨਯੂ.ਏ.ਈ. ਅਤੇ ਸਾਊਦੀ ਅਰਬ ਤੋਂ ਕਰਜ਼ਾ ਹਾਸਿਲ ਕਰਨ ਮਗਰੋਂ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਤੋਂ ਵੀ ਕਰਜ਼ਾ ਮਿਲਣ ਦੀ ਆਸ ਲਾਈ ਹੋਈ ਹੈ। ਕਿਸੇ ਮੁਲਕ ਦੇ ਲਈ ਜਿਸ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ, ਅਜਿਹੇ ਝਮੇਲਿਆਂ ਵਿੱਚ ਫਸਣਾ ਬੇਹੱਦ ਨੁਕਸਾਨਦੇਹ ਹੈ।

ਇਸ ਸਭ ਦੇ ਮੱਦੇਨਜ਼ਰ ਪਾਕਿਸਤਾਨ ਦੇ ਲਈ ਜ਼ਰੂਰੀ ਹੈ ਕਿ ਉਹ ਭਾਰਤ, ਖਾਸ ਤੌਰ ਤੇ ਭਾਰਤੀ ਸੂਬੇ ਜੰਮੂ-ਕਸ਼ਮੀਰ ਦੇ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਕਰਨ ਦੀ ਬਜਾਇ ਆਪਣੇ ਮੁਲਕ ਦੀ ਬਿਹਤਰੀ ਵੱਲ ਧਿਆਨ ਦੇਵੇ। ਅੱਜ ਕਿਸੇ ਵੀ ਮੁਲਕ ਨੂੰ ਪਾਕਿਸਤਾਨ ਉੱਤੇ ਭਰੋਸਾ ਨਹੀਂ ਹੈ। ਵਿਸ਼ਵ ਪੱਧਰ ਤੇ ਇਸ ਦੀ ਸਥਿਤੀ ਨੂੰ ਭਾਰੀ ਝਟਕਾ ਲੱਗਾ ਹੈ। ਇਸ ਦੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਉੱਤੇ ਪੂਰਾ ਉਤਰਨ ਦਾ ਵੀ ਸ਼ੱਕ ਕੀਤਾ ਜਾਂਦਾ ਹੈ ਅਤੇ ਚੀਨ ਨੂੰ ਛੱਡ ਕੇ ਕੋਈ ਵੀ ਮੁਲਕ ਪਾਕਿਸਤਾਨ ਨਾਲ ਵਪਾਰ ਕਰਨ ਨੂੰ ਤਿਆਰ ਨਹੀਂ ਹੈ।

ਗੈਰ-ਚੀਨੀ ਵਿਦੇਸ਼ੀ ਪ੍ਰਤੱਖ ਨਿਵੇਸ਼ ਨਕਾਰਾਤਮਕ ਹੈ। ਇਮਰਾਨ ਖਾਨ ਸਰਕਾਰ ਦੇ ਲੰਮੇ-ਚੌੜੇ ਦਾਅਵਿਆਂ ਦੇ ਬਾਵਜੂਦ ਪਾਕਿਸਤਾਨ ਵਿੱਚ ਕੋਈ ਨਿਵੇਸ਼ ਨਹੀਂ ਹੋ ਰਿਹਾ। ਉਸ ਦੇ ਲਈ ਇੱਕੋ-ਇੱਕ ਤਸੱਲੀ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.ਹੈ, ਪਰ ਉਹ ਵੀ ਪਾਕਿਸਤਾਨ ਦੁਆਰਾ ਖੜ੍ਹੀਆਂ ਕੀਤੀਆਂ ਸਮੱਸਿਆਵਾਂ ਵਿੱਚ ਉਲਝਦਾ ਜਾ ਰਿਹਾ ਹੈ।

ਅੱਤਵਾਦੀਆਂ ਅਤੇ ਉਨ੍ਹਾਂ ਦੇ ਗੁੱਟਾਂ ਦੇ ਮਾਮਲੇ ਵਿੱਚ ਉਲਝਣ ਦੀ ਬਜਾਇ ਪਾਕਿਸਤਾਨ ਹੋਰਨਾਂ ਦੱਖਣੀ ਏਸ਼ਿਆਈ ਮੁਲਕਾਂ ਵਾਂਗ ਵਿਕਾਸ ਦੀ ਦੌੜ ਵਿੱਚ ਸ਼ਾਮਿਲ ਹੋ ਸਕਦਾ ਹੈ। ਆਪਣੀ ਹੋਂਦ ਦੇ ਸੱਤ ਦਹਾਕਿਆਂ ਦੇ ਬਾਅਦ ਵੀ ਮਨੁੱਖੀ ਵਿਕਾਸ ਦਰ ਵਿੱਚ ਇਹ ਬਹੁਤ ਹੀ ਪਿੱਛੇ ਹੈ। ਇਸ ਮੁਲਕ ਦੇ ਸੰਸਥਾਪਕ ਇੱਕ ਆਧੁਨਿਕ ਇਸਲਾਮਿਕ ਕਲਿਆਣਕਾਰੀ ਰਾਜ ਦੀ ਉਸਾਰੀ ਕਰਨਾ ਚਾਹੁੰਦੇ ਸਨ। ਜਦ ਕਿ ਇਹ ਵਿਸ਼ਵ ਪੱਧਰੀ ਦਹਿਸ਼ਤਗਰਦੀ ਦਾ ਅੱਡਾ ਬਣ ਗਿਆ ਹੈ। ਉਥੇ ਖੁਸ਼ਹਾਲੀ ਦੇ ਸਾਧਨ ਸਿਰਫ਼ ਸ਼ਾਸਕ ਅਤੇ ਕੁਲੀਨ ਵਰਗ ਤੱਕ ਹੀ ਸੀਮਤ ਹਨ। ਆਮ ਪਾਕਿਸਤਾਨੀਆਂ ਨੂੰ ਵਿਕਾਸ ਦੇ ਫਾਇਦਿਆਂ ਤੋਂ ਲਾਂਭੇ ਰੱਖਿਆ ਜਾਂਦਾ ਹੈ ਅਤੇ ਉਹ ਥੋੜ੍ਹੇ ਅਤੇ ਸੀਮਤ ਸਾਧਨਾਂ ਨਾਲ ਹੀ ਜਿਵੇਂ-ਕਿਵੇਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ। ਅੱਤਵਾਦ ਦੇ ਨਾਲ ਸੰਬੰਧਾਂ ਨੇ ਪਾਕਿਸਤਾਨ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਅਤੇ ਜਦੋਂ ਤੱਕ ਉਹ ਅੱਤਵਾਦ ਨਾਲੋਂ ਆਪਣਾ ਨਾਤਾ ਨਹੀਂ ਤੋੜਦਾਤਦ ਤੱਕ ਪਾਕਿਸਤਾਨ ਤੇਜ਼ੀ ਨਾਲ ਧਰਾਤਲ ਵਿੱਚ ਧੱਸਦਾ ਜਾਵੇਗਾ।