ਆਲ ਇੰਗਲੈਂਡ ਚੈਂਪੀਅਨਸ਼ਿਪ: ਸਾਇਨਾ ਅਤੇ ਕਿੰਦਬੀ ਕੁਆਰਟਫਾਈਨਲ ‘ਚ ਪਹੁੰਚੇ

ਆਲ ਇੰਗਲੈਂਡ ਚੈਂਪੀਅਨਸ਼ਿਪ ਬੈਡਮਿੰਟਨ ਟੂਰਨਾਮੈਂਟ ‘ਚ ਭਾਰਤੀ ਖਿਡਾਰੀ ਕਿੰਦਬੀ ਸ੍ਰੀਕਾਂਤ ਅਤੇ ਸਾਇਨਾ ਨੇਹਵਾਲ ਨੇ ਸਿੰਗਲ ਵਰਗ ਦੇ ਕੁਆਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ।
ਮਹਿਲਾ ਸਿੰਗਲ ਵਰਗ ‘ਚ ਸਾਇਨਾ ਨੇ ਡੈਨਮਾਰਕ ਦੀ ਲਾਈਨ ਹੋਜਮਾਰਕ ਨੂੰ ਮਾਤ ਦਿੱਤੀ।ਹੁਣ ਸਾਇਨਾ ਦਾ ਅਗਲਾ ਮੁਕਾਬਲਾ ਤਾਈਪੇਈ ਦੀ ਦੋ ਵਾਰ ਚੈਂਪੀਅਨ ਤਾਈ ਤਜ਼ੂ ਯਿੰਗ ਨਾਲ ਹੋਵੇਗਾ।
ਪੁਰਸ਼ ਸਿੰਗ ਮੁਕਾਬਲੇ ‘ਚ ਸ੍ਰੀਕਾਂਤ ਨੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸ਼ਟੀ ਨੂੰ ਹਰਾਇਆ।