ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਸਬੰਧੀ ਫ਼ੈਸਲਾ ਜਲਦ ਲਿਆ ਜਾਵੇਗਾ: ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜ਼ਮੀਨੀ ਪੱਧਰ ‘ਤੇ ਸਾਰੀ ਸਥਿਤੀ ਨੂੰ ਧਿਆਨ ‘ਚ ਰੱਖਦਿਆਂ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਸਬੰਧੀ ਫ਼ੈਸਲਾ ਜਲਦ ਲਿਆ ਜਾਵੇਗਾ।ਬੀਤੇ ਦਿਨ ਨਵੀਂ ਦਿੱਲੀ ‘ਚ ਜੰਮੂ-ਕਸ਼ਮੀਰ ਲਈ ਨਿਯੁਕਤ ਵਿਸ਼ੇਸ਼ ਨਿਗਰਾਨਾਂ ਵੱਲੋਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਸੁਸ਼ੀਲ ਚੰਦਰ ਨਾਲ ਮੁਲਾਕਾਤ ਕੀਤੀ ਗਈ।
ਬੈਠਕ ਤੋਂ ਬਾਅਧ ਜਾਰੀ ਕੀਤੇ ਗਿਏ ਪ੍ਰਸ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਵਿਸ਼ੇਸ਼ ਨਿਗਰਾਨਾਂ ਨੂੰ ਗੁਜ਼ਾਰਿਸ਼ ਕੀਤੀ ਗਈ ਸੀ ਕਿ ਉਹ ਜਿੰਨੀ ਜਲਦੀ ਹੋ ਸਕੇ ਸੂਬੇ ਦਾ ਦੌਰਾ ਕਰਨ ।ਰਾਜ ‘ਚ ਉਪ ਚੋਣ ਕਮਿਸ਼ਨਰ ਸੰਦੀਪ ਸਕਸੇਨਾ ਨੇ ਸੂਬੇ ‘ਚ ਚੋਣਾਂ ਸਬੰਧੀ ਤਆਿਰੀ ਦੀ ਜਾਣਕਾਰੀ ਦਿੱਤੀ।
ਤਿੰਨ ਵਿਸ਼ੇਸ਼ ਨਿਗਰਾਨਾਂ ‘ਚ ਨੂਰ ਮੁਹੰਮਦ, ਅਮਰਜੀਤ ਸਿੰਘ ਗਿੱਲ ਅਤੇ ਵਿਨੋਦ ਜੁਤਸ਼ੀ ਸ਼ਾਮਿਲ ਹਨ।
ਸੂਬੇ ‘ਚ ਲੋਕ ਸਭਾ ਚੋਣਾਂ ਪੰਜ ਗੇ੍ਹੜਾਂ ‘ਚ ਮੁਕੰਮਲ ਹੋਣਗੀਆਂ ਅਤੇ ਅੱਤਵਾਦੀ ਪ੍ਰਭਾਵਿਤ ਖੇਤਰ ਹੋਣ ਕਰਕੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇੱਥੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕ ਹੀ ਸਮੇਂ ਨਹੀਂ ਕਰਵਾਈਆਂ ਜਾ ਰਹੀਆਂ ਹਨ।