ਰਿਜ਼ਰਵ ਬੈਂਕ ਓਪਨ ਮਾਰਕਿਟ ਅਪ੍ਰੇਸ਼ਨ ਰਾਹੀਂ 12,500 ਕਰੋੜ ਰੁ. ਦਾ ਕਰੇਗਾ ਨਿਵੇਸ਼

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਹ ਓਪਨ ਮਾਰਕਿਟ ਓਪ੍ਰੇਸ਼ਨ, ਓ.ਐਮ.ਓ. ਰਾਹੀਂ 12,500 ਕਰੋੜ ਰੁਪਏ ਦੀ ਰਕਮ ਨੂੰ ਪ੍ਰਣਾਲੀ ‘ਚ ਸ਼ਾਮਿਲ ਕਰਨ ਲਈ ਨਿਵੇਸ਼ ਕਰੇਗਾ।
ਕੇਂਦਰੀ ਬੈਂਕ ਨੇ ਬੀਤੇ ਦਿਨ ਮੁਬੰਈ ‘ਚ ਕਿਹਾ ਕਿ ਮੌਜੂਦਾ ਨਕਦੀ ਜ਼ਰੂਰਤਾਂ ਦੇ ਮੁਲਾਂਕਣ ਅਤੇ ਟਿਕਾਊ ਤਰਲਤਾ ਦੀਆਂ ਜ਼ਰੂਰਤਾਂ ਦੇ ਮੁਲ਼ਾਂਖਣ ਦੇ ਆਧਾਰ ‘ਤੇ ਅੱਗੇ ਵੱਧਣ ਦੀ ਲੋੜ ਹੈ ਅਤੇ ਇਸ ਲਈ ਓ.ਐਮ.ਓ ਰਾਹੀਂ ਸਰਕਾਰੀ ਪ੍ਰਤੀਭੂਤੀਆਂ ਦੀ ਖ੍ਰੀਦ ਕੀਤੀ ਜਾਵੇਗੀ।