ਵਾਹਨ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹਨ: ਸੁਪਰੀਮ ਕੋਰਟ 

ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਵਾਹਨ ਹਨ।ਪਰ ਫਿਰ ਵੀ ਪਟਾਕਿਆਂ ਨੂੰ ਪ੍ਰਦੂਸ਼ਣ ਦਾ ਮੂਲ ਕਾਰਨ ਮੰਨਿਆ ਜਾ ਰਿਹਾ ਹੈ। ਮਾਣਯੋਗ ਅਦਾਲਤ ਨੇ ਕੇਂਦਰ ਸਰਕਾਰ ਨੂੰ ਪ੍ਰਦੂਸ਼ਣ ਲਈ ਕਾਰਾਂ ਅਤੇ ਆਟੋਮੋਬਾਇਲਜ਼ ਨੂੰ ਪਟਾਕਿਆਂ ਤੋਂ ਵੱਡਾ ਕਾਰਨ ਦੱਸਦਿਆਂ ਇੱਕ ਤੁਲਨਾਤਮਕ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ।
ਜਸਟਿਸ ਐਸ.ਏ.ਬੋਬਡੇ ਅਤੇ ਜਸਟਿਸ ਐਸ.ਏ ਨਜ਼ੀਰ ਦੀ ਬੈਂਚ ਨੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਸਬੰਧੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ ਕਿ ਲੋਕ ਪਟਾਕਿਆਂ ‘ਤੇ ਪਾਬਮਦੀ ਲਗਾਉਣ ਲਈ ਜ਼ੋਰ ਲਗਾ ਰਹੇ ਹਨ, ਜਦਕਿ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਵਾਹਨ ਹਨ।
ਸੁਪਰੀਮ ਕੋਰਟ ਨੇ ਕਿਹਾ ਕਿ ਪਟਾਕਾ ਨਿਰਮਾਤਾਵਾਂ ਦਾ ਧੰਦਾ ਬੰਦ ਹੋਣ ਕਰਕੇ ਕਈ ਮਜ਼ਦੂਰ ਵੀ ਬੇਰੁਜ਼ਗਾਰ ਹੋਏ ਹਨ ਅਤੇ ਅਦਾਲਤ ਅਜਿਹਾ ਨਹੀਂ ਚਾਹੁੰਦੀ ਹੈ।ਬੈਂਚ  ਨੇ ਇਹ ਵੀ ਸਵਾਲ ਰੱਖਿਆ ਹੈ ਕਿ ਉਹ ਇਸ ਕਾਰੋਬਾਰ ‘ਤੇ ਕਿਵੇਂ ਰੋਕ ਲਗਾ ਸਕਦੀ ਹੈ ਜਦੋਂ ਇਹ ਕਾਰੋਬਾਰ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ਅਤੇ ਇਸ ਦੇ ਵਪਾਰੀਆਂ ਕੋਲ ਲਾਇਸੰਸ ਵੀ ਹੈ।