ਕਰਤਾਰਪੁਰ ਲਾਂਘਾ: ਅਟਾਰੀ ਸਰਹੱਦ ‘ਤੇ ਭਾਰਤ-ਪਾਕਿ ਉੱਚ ਅਧਿਕਾਰੀਆਂ ਦੀ ਹੋਈ ਬੈਠਕ

ਕਰਤਾਰਪੁਰ ਲਾਂਘੇ ਦੇ ਸਬੰਧ ‘ਚ ਅੱਜ ਭਾਰਤ-ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵੱਲੋਂ ਅਠਾਰੀ ਸਰਹੱਦ ‘ਤੇ ਬੀ.ਐਸ.ਐਫ ਦੇ ਕਾਨਫਰੰਸ ਹਾਲ ‘ਚ ਇੱਕ ਬੈਠਕ ਕੀਤੀ ਗਈ।ਇਸ ਮੀਟਿੰਗ ‘ਚ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਦੇ ਸਕੱਤਰ, ਬੀ.ਐਸ.ਐਫ. ਅਧਿਕਾਰੀ, ਹਾਈਵੇਅ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਤੱਕ ਸਿੱਧੀ ਪਹੁੰਚ ਕਰਨ ਲਈ ਦੋਵਾਂ ਮੁਲਕਾਂ ਦਰਮਿਆਨ ਬਣਾਏ ਜਾਣ ਵਾਲੇ ਲਾਂਘੇ ਦੀ ਰੂਪ ਰੇਖਾ ਨੂੰ ਅੰਤਿਮ ਛੋਹਾਂ ਦੇਣ ਲਈ ਅੱਜ ਦੀ ਬੈਠਕ ਦਾ ਆਯੋਜਨ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਇਸ ਗਲਿਆਰੇ ਲਈ 50 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਨੂੰ ਦੋ ਪੜਾਵਾਂ ‘ਚ ਮੁਕੰਮਲ ਕੀਤਾ ਜਾਵੇਗਾ।ਪਹਿਲੇ ਪੜਾਅ ਤਹਿਤ 15 ਏਕੜ ਜ਼ਮੀਨ ‘ਤੇ ਯਾਤਰੀ ਟਰਮੀਨਲ ਨੂੰ ਵਿਕਸਤ ਕੀਤਾ ਜਾਵੇਗਾ ।