ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਕੀਤੀ ਜਾਰੀ

ਕਾਂਗਰਸ ਨੇ ਬੀਤੇ ਦਿਨ ਅਗਾਮੀ ਲੋਕ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ।
ਇਸ ਸੂਚੀ ‘ਚ ਉੱਤਰ ਪ੍ਰਦੇਸ਼ ਦੇ 16 ਅਤੇ ਮਹਾਰਾਸ਼ਟਰ ਦੇ 5 ਉਮੀਦਵਾਰਾਂ ਦੇ ਨਾਂਅ ਸ਼ਾਮਿਲ ਹਨ।
ਉੱਤਰ ਪ੍ਰਦੇਸ਼ ਕਾਂਗਰਸ ਮੁੱਖੀ ਰਾਜ ਬੱਬਰ ਮੁਰਾਦਾਬਾਦ, ਪਾਰਟੀ ਆਗੂ ਸੰਜੇ ਸਿੰਘ ਸੁਲਤਾਨਪੁਰ, ਸਾਬਕਾ ਕੇਂਦਰੀ ਮੰਤਰੀ ਸ਼੍ਰੀਪ੍ਰਕਾਸ਼ ਜੈਸਵਾਲ ਕਾਨਪੁਰ ਤੋਂ ਚੋਣ ਮੈਦਾਨ ‘ਚ ਉਤਰਨਗੇ।