ਜੰਮੂ-ਕਸ਼ਮੀਰ ਲਈ ਗਠਿਤ ਵਿਸ਼ੇਸ਼ ਨਿਗਰਾਨ ਕਮੇਟੀ ਅੱਜ ਸ੍ਰੀਨਗਰ ਦਾ ਕਰੇਗੀ ਦੌਰਾ

ਚੋਣ ਕਮਿਸ਼ਨ ਵੱਲੋਂ ਜੰਮੂ-ਕਸ਼ਮੀਰ ਲਈ ਗਠਿਤ ਵਿਸ਼ੇਸ਼ ਨਿਗਰਾਨ ਕਮੇਟੀ ਅੱਜ ਸ੍ਰੀਨਗਰ ਦਾ ਦੌਰਾ ਕਰੇਗੀ।ਉਨ੍ਹਾਂ ਦੀ ਇਸ ਫੇਰੀ ਦਾ ਉਦੇਸ਼ ਸੂਬੇ ‘ਚ ਵਿਧਾਨ ਸਭਾ ਚੋਣਾਂ ਲਈ ਜ਼ਮੀਨੀ ਹਾਲਤਾਂ ਦਾ ਤਾਜ਼ਾ ਜਾਇਜ਼ਾ ਲੈਣਾ ਹੈ।
ਸਰਕਾਰੀ ਸੂਤਰਾਂ ਅਨੁਸਾਰ ਤਿੰਨ ਮੈਨਬਰੀ ਇਸ ਕਮੇਟੀ ‘ਚ ਡਾ.ਨੂਰ ਮੁਹੰਮਦ, ਏ.ਐਸ.ਗਿੱਲ ਅਤੇ ਵਿਨੋਦ ਜ਼ੁਤਸ਼ੀ ਸ਼ਾਮਿਲ ਹਨ। ਕਮੇਟੀ ਰਾਜ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਜ਼ਿਲ੍ਹਾ ਚੋਣ ਅਧਿਕਾਰੀਆਂ, ਸੁਰੱਖਿਆ ਅਧਿਕਾਰੀਆਂ ਅਤੇ ਹੋਰ ਸਬੰਧਿਤ ਧਿਰਾਂ ਨਾਲ ਮੁਲਾਕਾਤ ਕਰਨਗੇ।
ਵਿਸ਼ੇਸ਼ ਟੀਮ ਵੱਲੋਂ ਸ਼ੁੱਕਰਵਾਰ ਨੂੰ ਜੰਮੂ ਦਾ ਦੌਰਾ ਕੀਤਾ ਜਾਵੇਗਾ।