ਅਮਰੀਕਾ ਦੀ ਸੈਨੇਟ ਨੇ ਯਮਨ ਜੰਗ ‘ਚ ਆਪਣੇ ਸਮਰਥਨ ਦੇ ਖ਼ਾਤਮੇ ਲਈ ਕੀਤੀ ਵੋਟਿੰਗ

ਅਮਰੀਕਾ ਦੀ ਸੈਨੇਟ ਨੇ ਟਰੰਪ ਦੀ ਵਿਦੇਸ਼ ਨੀਤੀ ਅਤੇ ਰਿਆਦ ਨਾਲ ਗੱਠਜੋੜ ਨੂੰ ਝਾੜ ਲਗਾਉਂਦਿਆਂ ਯਮਨ ‘ਚ ਸਾਊਦੀ ਅਰਬ ਦੀ ਅਗਵਾਈ ਵਾਲੀ ਖੂਨੀ ਜੰਗ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।ਸੰਸਦ ‘ਚ 54 ਦੇ ਮੁਕਾਬਲੇ 46 ਵੋਟਾਂ ਪਈਆਂ, ਜਿਸ ‘ਚ 7 ਰਿਪਬਲਿਕਨਾਂ ਨੇ ਰਾਸ਼ਟਰਪਤੀ ਦਾ ਵਿਰੋਧ ਕੀਤਾ ।
ਰਿਪਬਲਿਕਨ ਕੰਟਰੋਲ ਵਾਲੇ ਚੈਂਬਰ ਦੇ ਕਾਨੂੰਨਘਾੜਿਆਂ ਨੇ ਰਾਸ਼ਟਰਪਤੀ ਦੀਆਂ ਜੰਗੀ ਸ਼ਕਤੀਆਂ ‘ਚ ਇਤਿਹਾਸਿਕ ਕਟੌਤੀ ਕਰਨ ਦੇ ਮਕਸਦ ਨਾਲ ਇਹ ਫ਼ੈਸਲਾ ਲਿਆ।ਇਸ ਦੇ ਨਿਦੇਸ਼ਾਂ ਅਨੁਸਾਰ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਯਮਨ ‘ਚੋਂ 30 ਦਿਨਾਂ ਦੇ ਅੰਦਰ-ਅੰਦਰ ਸੰਯੁਕਤ ਰਾਸ਼ਟਰ ਹਥਿਆਰਬੰਦ ਫੌਜਾਂ ਨੂੰ ਵਾਪਿਸ ਬੁਲਾਉਣਾ ਹੋਵੇਗਾ।
ਹੁਣ ਇਸ ਦਸਤਾਵੇਜ਼ ਨੂੰ ਹਾਊਸ ਆਫ਼ ਰਿਪ੍ਰਜ਼ੇਂਟੇਟਿਵਜ਼ ‘ਚ ਪਾਸ ਹੋਣ ਲਈ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਵਾਈਟ ਹਾਊਸ ਨੇ ਕਿਹਾ ਕਿ ਇਸ ਕਦਮ ਨਾਲ ਖੇਤਰ ‘ਚ ਦੁਵੱਲੇ ਸਬੰਧਾਂ ਨੂੰ ਨੁਕਸਾਨ ਹੋਵੇਗਾ ਅਤੇ ਵਾਸ਼ਿਗੰਟਨ ਦੀ ਅੱਤਵਾਦ ਨਾਲ ਲੜ੍ਹਣ ਦੀ ਸਮਰੱਥਾ ਨੂੰ ਵੀ ਧੱਕਾ ਲੱਗੇਗਾ।
ਜੇਕਰ ਇਹ ਉਪਾਅ ਲਾਗੂ ਹੁੰਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ  ਕਾਂਗਰਸ ਵੱਲੋਂ 1973 ਜੰਗੀ ਸ਼ਕਤੀਆਂ ਦੇ ਮਤੇ ‘ਚ ਤਬਦੀਲੀ ਹੋਵੇਗੀ , ਜੋ ਕਿ ਸਿੱਧੇ ਤੌਰ ‘ਤੇ ਰਾਸ਼ਟਰਪਤੀ ਦੀਆਂ ਜੰਗੀ ਸ਼ਕਤੀਆਂ ‘ਚ ਕਟੌਤੀ ਨੂੰ ਪੇਸ਼ ਕਰੇਗਾ।