ਅੱਜ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ ਵਿਸ਼ਵ ਕਿਡਨੀ ਦਿਵਸ 

ਅੱਜ ਦੁਨੀਆ ਭਰ ‘ਚ ਵਿਸ਼ਵ ਕਿਡਨੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ‘ਚ ਗੁਰਦਿਆਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕਰਨੀ ਹੈ। ਇਸ ਸਾਲ ਦਾ ਵਿਸ਼ਾ-  ‘Kidney Health for Everyone Everywhere’  ਹੈ। ਦੇਸ਼ ਭਰ ‘ਚ ਇਸ ਸਬੰਧ ‘ਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ।
ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਏਮਜ਼ ‘ਚ ਨਿਫ੍ਰੋਲੋਜੀ ਵਿਭਾਗ ਦੇ ਪ੍ਰ. ਆਰ.ਕੇ.ਯਾਦਵ ਨੇ ਕਿਹਾ ਕਿ ਗੁਰਦੇ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਣ ਲਈ ਖੁਨ ਵਿਚਲੀ ਸ਼ੂਗਰ ਨੂੰ ਕੰਟਰੋਲ ਕਰਨਾ ਅਤੇ ਕਿਸੇ ਵੀ ਦਰਦਰੋਧਕ ਦਵਾਈਆਂ ਦਾ ਸੇਵਣ ਨਹੀਂ ਕਰਨਾ ਚਾਹੀਦਾ ਹੈ।