ਅੱਤਵਾਦ ਮੁਕਤ ਮਾਹੌਲ ‘ਚ ਪਾਕਿਸਤਾਨ ਨਾਲ ਗੱਲਬਾਤ ਸੰਭਵ: ਵਿਦੇਸ਼ ਮੰਤਰੀ

ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨਾਲ ਗੱਲਬਾਤ ‘ਤੇ ਆਪਣਾ ਰੁਖ਼ ਸਾਫ਼ ਕਰਦਿਆਂ ਕਿਹਾ ਕਿ ਅੱਤਵਾਦ ਅਤੇ ਸੰਵਾਦ ਦੋਵੇਂ ਇੱਕ ਹੀ ਸਮੇਂ ਸੰਭਵ ਨਹੀਂ ਹਨ।
ਭਾਰਤੀ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਨਵੀਂ ਦਿੱਲੀ ਇਸਲਾਮਾਬਾਦ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਪਰ ਪਾਕਿਸਤਾਨ ਨੂੰ ਪਹਿਲਾਂ ਦਹਿਸ਼ਤਗਰਦੀ ਮੁਕਤ ਮਾਹੌਲ ਪੈਦਾ ਕਰਨਾ ਹੋਵੇਗਾ।ਬੀਤੇ ਦਿਨ ਦਿੱਲੀ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਖ਼ਿਲਾਫ਼ ਨਿਰਣਾਇਕ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪਾਕਿ ਵਜ਼ੀਰ-ਏ-ਆਜ਼ਮ ਬਹੁਤ ਵਧੀਆ ਸਿਆਸਤਦਾਨ ਹਨ, ਜੇਕਰ ਅਜਿਹਾ ਹੈ ਤਾਂ ਉਹ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਸਰਗਨਾ ਮਸੂਦ ੳਜ਼ਹਰ ਨੂੰ ਭਾਰਤ ਹਵਾਲੇ ਕਿਉਂ ਨਹੀਂ ਕਰ ਦਿੰਦੇ ਹਨ।