ਕਰਤਾਰਪੁਰ ਲਾਂਘਾ: ਭਾਰਤ ਅਤੇ ਪਾਕਿਸਤਾਨ ਨੇ ਗਲਿਆਰੇ ਦੀ ਉਸਾਰੀ ਜਲਦ ਮੁਕੰਮਲ ਕਰਨ ‘ਤੇ ਜਤਾਈ ਸਹਿਮਤੀ

ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਗਲਿਆਰੇ ਦੀ ਕਾਰਜਸ਼ੀਲਤਾ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਆਪੋ-ਆਪਣੀ ਸਹਿਤਮੀ ਪ੍ਰਗਟ ਕੀਤੀ ਹੈ।ਦੱਸਣਯੋਗ ਹੈ ਕਿ ਇਸ ਲਾਘੇ ਦੇ ਬਣਨ ਤੋਂ ਬਾਅਦ ਪਾਕਿ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਨੂੰ ਸਿੱਧੀ ਯਾਤਰਾ ਦੀ ਸਹੂਲਤ ਮਿਲੇਗੀ।
ਬੀਤੇ ਦਿਨ ਪੰਜਾਬ ‘ਚ ਅਟਾਰੀ-ਵਾਹਗਾ ਸਰਹੱਦ ‘ਤੇ ਦੋਵਾਂ ਮੁਲਕਾਂ ਦੇ ਨੁਮਾਇੰਦਿਆਂ ਵਿਚਾਲੇ ਪਹਿਲੀ ਬੈਠਕ ਹੋਈ।ਦੋਵਾਂ ਧਿਰਾਂ ਦਰਮਿਆਨ ਇਹ ਪਲੇਠੀ ਬੈਠਕ ਸਕਾਰਾਤਮਕ ਮਾਹੌਲ ‘ਚ ਹੋਈ।ਬੈਠਕ ਦੌਰਾਨ ਕਰਤਾਰਪੁਰ ਪ੍ਰਸਤਾਵਿਤ ਲਾਂਘੇ ਸਬੰਧੀ ਵੱਖ-ਵੱਖ ਪਹਿਲੂਆਂ ਨੂੰ ਵਿਚਾਰਿਆ ਗਿਆ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਹੈ ਕਿ ਦੋਵਾਂ ਧਿਰਾਂ ਨੇ ਇਸ ਸਬੰਧੀ ਦੂਜੀ ਬੈਠਕ 2 ਅਪ੍ਰੈਲ ਨੂੰ ਆਯੋਜਿਤ ਕਰਨ ਦੀ ਰਜ਼ਾਮੰਦੀ ਪੇਸ਼ ਕੀਤੀ ਹੈ।