ਕਾਂਗਰਸੀ ਆਗੂ ਟਾਮ ਵੱਡਾਕਨ ਅਤੇ ਟੀ.ਐਮ.ਸੀ. ਵਿਧਾਇਕ ਅਰਜੁਨ ਸਿੰਘ ਭਾਜਪਾ ‘ਚ ਹੋਏ ਸ਼ਾਮਿਲ

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਦੇਸ਼ ਭਰ ‘ਚ ਸਿਆਸਤ ਗਰਮਾਈ ਹੋਈ ਹੈ ਅਤੇ ਆਗੂਆਂ ਵੱਲੋਂ ਪਾਰਟੀ ‘ਚ ਅਦਲ-ਬਦਲ ਜਾਰੀ ਹੈ।ਬੀਤੇ ਦਿਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੇਰਲ ‘ਚ ਪਾਰਟੀ ਦੇ ਤਰਜਮਾਨ ਰਹੇ ਟਾਮ ਵੱਡਾਕਨ ਭਾਜਪਾ ‘ਚ ਸ਼ਾਮਿਲ ਹੋ ਗਏ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਨ ਦੀ ਮੌਜੂਸਗੀ ‘ਚ ਸ੍ਰੀ ਟਾਮ ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਗਿਆ।
ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਅਰਜੁਣ ਸਿੰਘ ਵੀ ਬੀਤੇ ਦਿਨ ਭਾਜਪਾ ‘ਚ ਸ਼ਾਮਿਲ ਹੋ ਗਏ। ਨਵੀਂ ਦਿੱਲੀ ‘ਚ ਪਾਰਟੀ ਮੁੱਖ ਦਫ਼ਤਰ ‘ਚ ਭਾਜਪਾ ਆਗੂ ਕੈਲਾਸ਼ ਵਿਜੇਵਰਗੀਆ ਅਤੇ ਮੁਕੁਲ ਰਾਏ ਦੀ ਮੌਜੂਦਗੀ ‘ਚ ਸ੍ਰੀ ਸਿੰਘ ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਗਿਆ।