ਚੋਣ ਕਮਿਸ਼ਨ ਨੇ ਕੇਂਦਰੀ ਨਿਗਰਾਨਾਂ ਨਾਲ ਕੀਤੀ ਬੈਠਕ 

 ਚੋਣ ਕਮਿਸ਼ਨ ਨੇ ਬੀਤੇ ਦਿਨ ਨਵੀਂ ਦਿੱਲੀ ਵਿਖੇ ਅਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੇਂਦਰੀ ਨਿਗਰਾਨਾਂ ਦੀ ਬੈਠਕ ਦਾ ਆਯੋਜਨ ਕੀਤਾ।ਇਸ ਮਿਲਣੀ ਦੌਰਾਨ ਕੇਂਦਰੀ ਨਿਗਰਾਨਾਂ ਨੂੰ ਚੋਣਾਂ ਦੌਰਾਨ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ।
ਆਮ ਚੋਣਾਂ ਦੇ ਐਲਾਨ ਤੋਂ ਬਾਅਦ ਕਮਿਸ਼ਨ ਵੱਲੋਂ ਇਹ ਪਲੇਠੀ ਮੀਟਿੰਗ ਰੱਖੀ ਗਈ ਸੀ।ਇਹ ਸਾਰੇ ਨਿਰੀਖਕ ਵੱਖ-ਵੱਖ ਕੇਂਦਰੀ ਸੇਵਾਵਾਂ ਮਿਸਾਲਨ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ , ਭਾਰਤੀ ਮਾਲੀਆ ਸੇਵਾਵਾਂ ਅਤੇ ਭਾਰਤੀ ਪੁਲਿਸ ਸੇਵਾਵਾਂ ‘ਚੋਂ ਲਏ ਗਏ ਹਨ।
ਚੋਣ ਪ੍ਰਕ੍ਰਿਆ ਪੂਰੀ ਤਰ੍ਹਾਂ ਮੁਕੰਮਲ ਹੋਣ ਤੱਕ ਇੰਨਾਂ ਨਿਗਰਾਨਾਂ ਨੂੰ ਚੋਣ ਕਮਿਸ਼ਨ ਦੀ ਡਿਤੂਟੀ ‘ਤੇ ਮੰਨਿਆ ਜਾਵੇਗਾ।