ਦੀਪਾ ਕਰਮਾਕਰ ਨੇ ਜਿਮਨਾਸਟਿਕ ਵਿਸ਼ਵ ਕੱਪ ਦੇ ਫਾਈਨਲ ਗੇੜ੍ਹ ‘ਚ ਕੀਤਾ ਪ੍ਰਵੇਸ਼

ਅਜ਼ਰਬਾਈਜਾਨ ‘ਚ ਬਾਕੂ ਵਿਖੇ ਜਿਮਨਾਸਟਿਕ  ਵਿਸ਼ਵ ਕੱਪ ਦੇ ਫਾਈਨਲ ਗੇ੍ਹੜ ‘ਚ ਭਾਰਤੀ ਜਿਮਨਾਸਟਿਕ ਖਿਡਾਰੀ ਦੀਪਾ ਕਰਮਾਕਰ ਨੇ ਕੁਆਲੀਫਾਈ ਕਰ ਲਿਆ ਹੈ।
25 ਸਾਲਾ ਦੀਪਾ ਨੇ ਮੁਕਾਬਲੇ ‘ਚ ਪਹਿਲੀ ਵਾਰ ਸਭ ਤੋਂ ਮੁਸ਼ਕਿਲ ‘ਹੈਂਡਫਰੰਟ 540 ਵਾਲਟ’ ‘ਚ ਆਪਣੇ ਹੱਥ ਅਜ਼ਮਾਏ।ਦੀਪਾ ਨੇ ਇਸ ਮੁਕਾਬਲੇ ‘ਚ ਤੀਜਾ ਸਥਾਨ ਹਾਸਿਲ ਕੀਤਾ ਜਦਕਿ ਅਮਰੀਕਾ ਦੀ ਜੇਡ ਕੈਰੇ ਨੇ ਪਹਿਲਾ ਅਤੇ ਮੈਕਸੀਕੋ ਦੀ ਐਲੇਕਸਾ ਨੇ ਦੂਜਾ ਸਥਾਨ ਹਾਸਿਲ ਕੀਤਾ।
ਵਾਲਟ ਫਾਈਨਲ ਸ਼ਨੀਵਾਰ ਨੂੰ ਖੇਡਿਆ ਜਾਵੇਗਾ।