ਨਿਊਜ਼ੀਲੈਂਡ: ਬੰਦੂਕਧਾਰੀ ਨੇ ਮਸਜਿਦ ‘ਚ ਤਾਬੜਤੋੜ ਚਲਾਈਆਂ ਗੋਲੀਆਂ, ਕਈ ਮੌਤਾਂ, ਵਾਲ-ਵਾਲ ਬਚੀ ਬੰਗਲਾਦੇਸ਼ ਦੀ ਕ੍ਰਿਕਟ ਟੀਮ

ਨਿਊਜ਼ੀਲੈਂਡ ਦੇ ਕੇਂਦਰੀ ਕ੍ਰਿਸਟਚਰਚ ਦੀਆਂ ਦੋ ਮਸਜਿਦਾਂ ‘ਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ।ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਮਸਜਿਦ ‘ਚ ਨਮਾਜ ਅਦਾ ਕੀਤੀ ਜਾ ਰਹੀ ਸੀ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਅਲ ਨੂਰ ਮਸਜਿਦ ਬੰਦੂਕਧਾਰੀ  ਵੱਲੋਂ ਤਾਬੜਤੋਂ ਗੋਲੀਬਾਰੀ ਕੀਤੀ ਗਈ ਅਤੇ ਇਸ ਹਮਲੇ ‘ਚ ਕਈ ਲੋਕਾਂ ਦੇ ਮਰਨ ਦਾ ਸ਼ੱਕ ਹੈ।ਪੁਲਿਸ ਨੇ ਕਿਹਾ ਕਿ ਹਮਲਾਵਰ ਅਜੇ ਵੀ ਸ਼ਹਿਰ ‘ਚ ਸਰਗਰਮ ਹਨ। ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਅਤੇ ਨਾਲ ਹੀ ਸਥਾਨਕ ਲੋਕਾਂ ਨੂੰ ਵੀ ਘਰਾਂ ਅੰਦਰ ਰਹਿਤ ਦੀ ਹਿਦਾਇਤ ਕੀਤੀ ਗਈ ਹੈ।
ਨਿਊਜ਼ੀਲੈਂਡ ਪੁਲਿਸ ਅਧਿਕਾਰੀ ਮਾਇਕ ਬੁਸ਼ ਨੇ ਕਿਹਾ ਕਿ ਇਸ ਸਬੰਧ ‘ਚ 3 ਪੁਰਸ਼ ਅਤੇ 1 ਮਹਿਲਾ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਸਾਰੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖ਼ਤਰਾ ਅਜੇ ਟਲਿਆ ਨਹੀਂ ਹੈ, ਕਿਉਂਕਿ ਹਮਲਾਵਰ ਫੜ੍ਹੇ ਨਹੀਂ ਗਏ ਹਨ।
ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵੀ ਉੱਥੇ ਹੀ ਮੌਜੂਦ ਸੀ। ਪਰ ਉਹ ਸਮਾਂ ਰਹਿੰਦਿਆਂ ਹਮਲੇ ਵਾਲੀ ਥਾਂ ਤੋਂ ਬਚ ਨਿਕਲੇ।