ਬ੍ਰਿਿਟਸ਼ ਦੇ ਕਾਨੂੰਨਘਾੜਿਆਂ ਨੇ ਬ੍ਰੈਗਜ਼ਿਟ ‘ਚ ਦੇਰੀ ਦੇ ਸਮਰਥਨ ‘ਚ ਕੀਤਾ ਮਤਦਾਨ

ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਯੂਰੋਪੀਅਨ ਯੂਨੀਅਨ ਤੋਂ ਯੂ.ਕੇ. ਦੇ ਵੱਖ ਹੋਣ ਦੀ ਅੰਤਿਮ ਮਿਤੀ ਜੋ ਕਿ ਇਸ ਮਹੀਨੇ ਦੀ 29 ਤਾਰੀਖ ਹੈ, ਨੂੰ ਅੱਗੇ ਪਾਉਣ ਲਈ ਵੋਟਿੰਗ ਕੀਤੀ। ਇਸ ਮਤੇ ਨੂੰ ਬੀਤੀ ਰਾਤ 412 ‘ਚੋਂ 202 ਵੋਟਾਂ ਨਾਲ ਪਾਸ ਕੀਤਾ ਗਿਆ।
ਹਾਲਾਂਕਿ ਜਿੰਨਾਂ ਸੰਸਦ ਮੈਨਬਰਾਂ ਨੇ ਇਸ ਮਤੇ ਦਾ ਵਿਰੋਧ ਕੀਤਾ ਹੈ ਉਹ ਇਸ ਸਮੇਂ ਦੌਰਾਨ ਦੂਜੇ ਮਤੇ ਨਾਲ ਹਾਜ਼ਿਰ ਹੋਣਗੇ।
ਬ੍ਰੈਗਜ਼ਿਟ ਪ੍ਰਕ੍ਰਿਆ ‘ਚ ਦੇਰੀ ਲਈ ਬਾਕੀ 27 ਈ.ਯੂ. ਮੈਂਬਰ ਮੁਲਕਾਂ ਦੀ ਸਰਬਸੰਮਤੀ ਜ਼ਰੂਰੀ ਹੋਵੇਗੀ।
ਈ.ਯੂ. ਕੌਂਸਲ ਦੇ ਮੁੱਖੀ ਡੌਨਲਡ ਟਸਕ ਨੇ ਕਿਹਾ ਕਿ ਜੇਕਰ ਬ੍ਰਿਟੇਨ ਇਸ ਸਬੰਧੀ ਮੁੜ ਵਿਚਾਰ ਕਰਨ ਨੂੰ ਤਿਆਰ ਹੈ ਤਾਂ ਉਹ ਸਮਾਂ ਮਿਆਦ ‘ਚ ਵਾਧਾ ਕਰਨ ਨੂੰ ਪ੍ਰਵਾਨਗੀ ਦੇਣ ਲਈ ਤਿਆਰ ਹਨ।