ਲਕਸ਼ਿਆ ਸੇਨ ਚੀਨ ਮਾਸਟਰਜ਼ ਦੇ ਕੁਅਟਰਫਾਈਨਲ ‘ਚ

ਏਸ਼ੀਆਈ ਜੂਨੀਅਰ ਚੈਂਪੀਅਨ ਲਕਸ਼ਿਆ ਸੇਨ ਨੇ ਚੀਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਕੁਆਰਟਰਫਾਈਨਲ ‘ਚ ਪਹੁੰਚ ਕਰ ਲਈ ਹੈ। ਸੇਨ ਨੇ ਬੀਤੇ ਦਿਨ ਦੱਖਣੀ ਕੋਰੀਆ ਦੇ ਹਾ ਯਾਂਗ ਵੂਂਗ ਨੂੰ ਅਸਾਨ ਸਿੱਧੇ ਸੈੱਟਾਂ ‘ਚ 21-14,21-15 ਨਾਲ ਮਾਤ ਦੇ ਕੇ ਇਹ ਤਰੱਕੀ ਹਾਸਿਲ ਕੀਤੀ ਹੈ।