ਵੈਨਜ਼ੁਏਲਾ ‘ਚੋਂ ਸਾਰੇ ਅਮਰੀਕੀ ਕੂਟਨੀਤਕਾਂ ਨੂੰ ਵਾਪਿਸ ਬੁਲਾ ਲਿਆ ਗਿਆ ਹੈ: ਅਮਰੀਕੀ ਵਿਦੇਸ਼ ਸਕੱਤਰ

ਅਮਰੀਕਾ ਦੇ ਵਿਦੇਸ਼ ਸਕੱਤਰ ਮਾਇਕ ਪੋਂਪਿਓ ਨੇ ਕਿਹਾ ਕਿ ਵੈਨਜ਼ੁਏਲਾ ਸੰਕਟ ਦੇ ਵੱਧਣ ਦੇ ਕਾਰਨ ਉਨ੍ਹਾਂ ਨੇ ਕੈਰਕਸ ‘ਚ ਆਪਣੇ ਸਫ਼ਾਰਤਖਾਨੇ ‘ਚ ਬਚੇ ਸਾਰੇ ਕੂਟਨੀਤਕਾਂ ਨੂੰ ਵਾਪਿਸ ਬੁਲਾ ਲਿਆ ਹੈ।
ਬੀਤੇ ਦਿਨ ਇੱਕ ਬਿਆਨ ਰਾਹੀਂ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸਰਕਾਰ ਪੂਰੀ ਤਰ੍ਹਾਂ ਨਾਲ ਵੈਨਜ਼ੁਏਲਾ ਦੇ ਲੋਕਾਂ ਦੀ ਹਿਮਾਇਤ ‘ਚ ਖੜ੍ਹੀ ਹੈ ।