ਸੈਂਸੈਕਸ ‘ਚ 3 ਅੰਕ ਅਤੇ ਨਿਫਟੀ ‘ਚ 2 ਅੰਕਾਂ ਦਾ ਹੋਇਆ ਵਾਧਾ

ਪ੍ਰਮੁੱਖ ਘਰੇਲੂ ਸ਼ੇਅਰ ਬਾਜ਼ਾਰ ‘ਚ ਬੀਤੇ ਦਿਨ ਮਾਮੂਲੀ ਵਾਧਾ ਦਰਜ ਕੀਤਾ ਗਿਆ।ਵਿਸ਼ਵ ਬਾਜ਼ਾਰ ‘ਚ ਰਲਵੇਂ ਰੁਝਾਨ ਦੇ ਚੱਲਦਿਆਂ ਇਹ ਤੇਜ਼ੀ ਵੇਖੀ ਗਈ ਹੈ।
ਬੰਬੇ ਸ਼ੇਅਰ ਬਾਜ਼ਾਰ ‘ਚ ਸੈਂਸੈਕਸ 3 ਅੰਕਾਂ ਦੇ ਵਾਧੇ ਨਾਲ 37,755 ‘ਤੇ ਬੰਦ ਹੋਇਆ ਜਦਕਿ ਨੈਸ਼ਨਲ ਸੇਅਰ ਬਾਜ਼ਾਰ ‘ਚ ਨਿਫਟੀ 2 ਅੰਕਾਂ ਦੀ ਤੇਜ਼ੀ ਨਾਲ 11,343 ‘ਤੇ ਬੰਦ ਹੋਇਆ।