ਸੱਟੇਬਾਜ਼ ਸੰਜੀਵ ਚਾਵਲਾ ਨੇ ਹਵਾਲਗੀ ਹੁਕਮ ਵਿਰੁੱਧ ਬਰਤਾਨੀਆ ‘ਚ ਦਾਇਰ ਕੀਤੀ ਅਪੀਲ

ਕਥਿਤ ਸੱਟੇਬਾਜ਼ ਸੰਜੀਵ ਚਾਵਲਾ ਜੋ ਕਿ ਸਾਲ 2000 ‘ਚ ਇੱਕ ਮੈਚ ਫਿਕਸਿੰਗ ਮਾਮਲੇ ‘ਚ ਦੋਸ਼ੀ ਹੈ ਨੇ ਬ੍ਰਿਟੇਨ ਦੀ ਇੱਕ ਅਦਾਲਤ ਵੱਲੋਂ ਉਸ ਦੇ ਭਾਰਤ ਨੂੰ ਸੁਪਰਦਗੀ ਕਰਨ ਦੇ ਹੁਕਮਾਂ ਖ਼ਿਲਾਫ ਅਪੀਲ ਦਾਇਰ ਕੀਤੀ ਹੈ।
ਬਰਤਾਨੀਆ ਦੇ ਗ੍ਰਹਿ ਸਕੱਤਰ ਸਾਜਿਦ ਜਵੀਦ ਨੇ ਪਿਛਲੇ ਮਹੀਨੇ ਹੀ ਸੰਜੀਵ ਦੀ ਹਵਾਲਗੀ ਹੁਕਮ ‘ਤੇ ਆਪਣੀ ਮੋਹਰ ਲਗਾਈ ਸੀ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੰਜੀਵ ਨੇ 14 ਦਿਨਾਂ ਦੀ ਮਿਆਦ ਦੇ ਅੰਦਰ ਹੀ ਆਪਣੀ ਅਪੀਲ ਅਰਜ਼ੀ ਦਾਇਰ ਕੀਤੀ ਹੈ।
ਸੰਜੀਵ ਦੀ ਇਸ ਅਪੀਲ ਅਰਜ਼ੀ ਦਾ ਮੁਲਾਂਕਣ ਹਾਈ ਕੋਰਟ ਦੇ ਜੱਜ ਵੱਲੋਂ ਕੀਤਾ ਜਾਵੇਗਾ ਅਤੇ ਜੇਕਰ ਇਸ ਅਪੀਲ ਅਰਜ਼ੀ ਨੂੰ ਸਵੀਕਾਰ ਕੀਤਾ ਜਾਂਦਾ ਹੈ ਤਾਂ ਫਿਰ ਇਸ ‘ਤੇ ਸੁਣਵਾਈ ਸ਼ੁਰੂ ਹੋਵੇਗੀ।